ਕਪੂਰਥਲਾ ਦੇ ਪਿੰਡ ਲੰਮਿਆਂ ‘ਚ ਵਾਪਰੀ ਅੱਗ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਪੂਰੇ ਮਾਮਲੇ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਸਪਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਖੇਤਾਂ ‘ਚ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਕਿਸਾਨ ਆਪਣੀ ਜਾਨ ਨੂੰ ਖਤਰੇ ‘ਚ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਉਸ ਵੇਲੇ ਲੱਗੀ ਜਦੋਂ ਵਿਦੇਸ਼ ‘ਚ ਮੁੰਡੇ ਦੇ ਪੱਕੇ ਹੋਣ ਦੀ ਖੁਸ਼ੀ ‘ਚ ਪਰਿਵਾਰ ਦੇ ਜੁਆਈ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ। ਰੰਗ-ਬਿਰੰਗੇ ਸ਼ਾਟਸ ਤੋਂ ਨਿਕਲੀਆਂ ਚਿੰਗਾਰੀਆਂ ਨੇ ਨੇੜਲੇ ਖੇਤਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਨਾਲ ਕਈ ਏਕੜਾਂ ‘ਚ ਖੜ੍ਹੀ ਕਣਕ ਸੜ ਗਈ। ਵੀਡੀਓ ‘ਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਅੱਗ ਬੁਝਾਉਣ ਦੌਰਾਨ ਇੱਕ ਕਿਸਾਨ ਦਾ ਟਰੈਕਟਰ ਵੀ ਅੱਗ ਦੀ ਲਪੇਟ ‘ਚ ਆ ਜਾਂਦਾ ਹੈ, ਹਾਲਾਂਕਿ ਟਰੈਕਟਰ ਚਾਲਕ ਸਮੇਂ ਸਿਰ ਬਚ ਨਿਕਲਦਾ ਹੈ। ਮੌਕੇ ‘ਤੇ ਪਿੰਡ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਮਿਲ ਕੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ, ਜਦਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਘਟਨਾ ਸਥਾਨ ‘ਤੇ ਪਹੁੰਚੀਆਂ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 64.62 KG ਹੈਰੋਇਨ ਸਣੇ 2 ਕਾਬੂ, PAK ਨਾਲ ਜੁੜੇ ਤਾਰ
ਘਟਨਾ ਦੀ ਸੂਚਨਾ ਮਿਲਣ ‘ਤੇ ਬੇਗੋਵਾਲ ਵੀ ਮੌਕੇ ‘ਤੇ ਪਹੁੰਚੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਵਾਇਰਲ ਵੀਡੀਓ ਤੋਂ ਬਾਅਦ ਲੋਕਾਂ ‘ਚ ਗੁੱਸਾ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਤੇਜ਼ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:











