ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਪਠਾਨਕੋਟ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ ਸੂਬ ਦੇ 39 ਲੱਖ ਤੋਂ ਵੱਧ ਪਰਿਵਾਰਾਂ ਨੂੰ ਮੁਫਤ ਰਾਸ਼ਨ ਦਾ ਲਾਭ ਮਿਲੇਗਾ। ਆਪਣੇ ਹਲਕੇ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ, ਕੈਬਨਿਟ ਮੰਤਰੀ ਕਟਾਰੂਚੱਕ ਨੇ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਵੱਲੋਂ 39 ਲੱਖ ਪਰਿਵਾਰਾਂ ਲਈ ਮੁਫਤ ਰਾਸ਼ਨ ਦੇ ਐਲਾਨ ਤੋਂ ਬਾਅਦ ਕੀਤੀ ਗਈ ਹੈ।
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ।
ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਲਗਭਗ 39 ਲੱਖ ਰਾਸ਼ਨ ਕਾਰਡਾਂ ਨਾਲ ਜੁੜੇ ਲਗਭਗ 1.5 ਕਰੋੜ ਲਾਭਪਾਤਰੀਆਂ ਨੂੰ ਲਾਭ ਹੋਣ ਦੀ ਉਮੀਦ ਹੈ। ਇਸ ਕਦਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੂਬੇ ਭਰ ਦੇ ਹਜ਼ਾਰਾਂ ਯੋਗ ਪਰਿਵਾਰਾਂ ਨੂੰ ਈ-ਕੇਵਾਈਸੀ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੌਰਾਨ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰਕੇ ਅੰਗੂਠੇ ਦੇ ਨਿਸ਼ਾਨਾਂ ਦਾ ਮੇਲ ਨਾ ਹੋਣਾ, ਬਜ਼ੁਰਗਾਂ ਦੇ ਫਿੰਗਰਪ੍ਰਿੰਟ ਖਰਾਬ ਹੋਣਾ ਅਤੇ EPOS ਮਸ਼ੀਨਾਂ ਵਿੱਚ ਤਕਨੀਕੀ ਖਰਾਬੀ ਇਸ ਦੇ ਮੁੱਖ ਕਾਰਨ ਸਨ।
ਮੰਤਰੀ ਨੇ ਕਿਹਾ ਕਿ ਨਵੇਂ ਸਮਾਰਟ ਕਾਰਡ ਹੁਣ ਰਾਸ਼ਨ ਲਾਭਪਾਤਰੀਆਂ ਲਈ ਇੱਕ ਵੈਧ ਪਛਾਣ ਸਾਧਨ ਵਜੋਂ ਕੰਮ ਕਰਨਗੇ, ਇਹ ਯਕੀਨੀ ਬਣਾਉਣਗੇ ਕਿ ਕਿਸੇ ਵੀ ਯੋਗ ਪਰਿਵਾਰ ਸਿਰਫ਼ ਬਾਇਓਮੈਟ੍ਰਿਕ ਪੇਲ੍ਹ ਹੋਣ ਕਾਰਨ ਕਿਸੇ ਵੀ ਪਾਤਰ ਪਰਿਵਾਰ ਨੂੰ ਰਾਸ਼ਨ ਦੇ ਹੱਕ ਤੋਂ ਵਾਂਝੇ ਨਾ ਰਹਿਣਾ ਪਏ।

ਮੰਤਰੀ ਨੇ ਕਿਹਾ ਕਿ ਇਸ ਪੜਾਅਵਾਰ ਯੋਜਨਾ ਦਾ ਉਦੇਸ਼ ਡਿਪੂ ਨੈੱਟਵਰਕ ਦੇ ਅੰਦਰ ਲਾਭਪਾਤਰੀ ਪਛਾਣ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਕਾਰਡ ਤਿਆਰ ਹਨ ਅਤੇ ਅਗਲੇ 2-3 ਦਿਨਾਂ ਵਿੱਚ ਡਿਪੂ ਹੋਲਡਰਾਂ ਰਾਹੀਂ ਲਾਭਪਾਤਰੀਆਂ ਤੱਕ ਹੌਲੀ-ਹੌਲੀ ਪਹੁੰਚਣਾ ਸ਼ੁਰੂ ਕਰ ਦੇਣਗੇ।
ਇਸ ਨਾਲ ਉਨ੍ਹਾਂ ਮਾਮਲਿਆਂ ਨੂੰ ਰਾਹਤ ਮਿਲੇਗੀ, ਜਿਥੇ ਅੰਗੂਠੇ ਦੇ ਨਿਸ਼ਾਨ ਦੇ ਮੇਲ ਨਾ ਕਾਣ ਕਰਕੇ ਕਣਕ ਵੰਡ ਵਿਚ ਮੁਸ਼ਕਲ ਆ ਰਹੀ ਸੀ। ਇਹ ਵੰਡ ਪੰਜਾਬ ਦੇ ਰਾਸ਼ਨ ਡਿਪੂ ਨੈਟਵਰਕ ਰਾਹੀਂ ਕੀਤਾ ਜਾਏਗਾ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪੂ ਹੋਲਡਰ ਆਖਰੀ ਪੱਧਰ ਤੱਕ ਪਹੁੰਚ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ : ਹਨੀ ਸਿੰਘ ਤੇ ਬਾਦਸ਼ਾਹ ਨੂੰ ਹਾਈਕੋਰਟ ਤੋਂ ਵੱਡਾ ਝਟਕਾ! ਕਈ ਸਾਲ ਪੁਰਾਣੇ ਵਿਵਾਦਿਤ ਗਾਣੇ ਨੂੰ ਹਟਾਉਣ ਦੇ ਹੁਕਮ
E-KYC ਨਾਲ ਮਿਲੇਗੀ ਰਾਹਤ
ਸਮਾਰਟ ਕਾਰਡ ਵਿੱਚ ਲਾਭਪਾਤਰੀਆਂ ਦੀ ਜ਼ਰੂਰੀ ਜਾਣਕਾਰੀ ਸ਼ਾਮਲ ਹੋਵੇਗੀ, ਜਿਵੇਂ ਕਿ ਸ਼੍ਰੇਣੀ, ਰਾਸ਼ਨ ਕਾਰਡ ਨੰਬਰ, ਪਰਿਵਾਰ ਦੇ ਮੁਖੀ ਦੇ ਵੇਰਵੇ ਅਤੇ ਜਾਰੀ ਕਰਨ ਦੀ ਜਾਣਕਾਰੀ। ਇਸ ਨਾਲ ਕਣਕ ਦੀ ਵੰਡ ਦੌਰਾਨ ਤੇਜ਼ ਅਤੇ ਭਰੋਸੇਯੋਗ ਪਛਾਣ ਸੰਭਵ ਹੋ ਸਕੇਗੀ। ਇਸ ਪਹਿਲਕਦਮੀ ਨਾਲ ਖਾਸ ਤੌਰ ‘ਤੇ ਬਜ਼ੁਰਗਾਂ, ਮਜ਼ਦੂਰਾਂ ਅਤੇ ਪਰਿਵਾਰਾਂ ਨੂੰ ਮਹੱਤਵਪੂਰਨ ਰਾਹਤ ਮਿਲਣ ਦੀ ਉਮੀਦ ਹੈ ਜੋ ਵਾਰ-ਵਾਰ ਈ-ਕੇਵਾਈਸੀ ਵਿੱਚ ਫੇਲ੍ਹ ਹੋ ਰਹੇ ਸਨ ਜਾਂ ਬਾਇਓਮੈਟ੍ਰਿਕ ਗਲਤੀਆਂ ਕਾਰਨ ਉਨ੍ਹਾਂ ਦਾ ਰਾਸ਼ਨ ਬਲਾਕ ਹੋ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









