ਗੁਰਦਾਸਪੁਰ ਦੇ ਹਰਚੋਵਾਲ ਕਸਬੇ ਦੇ ਰਹਿਮ ਵਾਲੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ ਉੱਚੀ ਮਾਊਂਟ ਕੁਨ ਚੋਟੀ ‘ਤੇ ਤਿਰੰਗਾ ਲਹਿਰਾ ਕੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤੀ ਫੌਜ ਦੀ ਐਡਵੈਂਚਰ ਟੀਮ ਦਾ ਮੈਂਬਰ ਹਨ।
ਸੰਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਇਸ ਚੁਣੌਤੀਪੂਰਨ ਬਰਫ਼ ਨਾਲ ਢਕੀ ਚੋਟੀ ਨੂੰ ਫਤਿਹ ਕੀਤਾ। ਇਹ ਪ੍ਰਾਪਤੀ ਉਨ੍ਹਾਂ ਦੀ ਹਿੰਮਤ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ। ਇਸ ਸਫਲਤਾ ਨੇ ਨਾ ਸਿਰਫ਼ ਭਾਰਤੀ ਫੌਜ ਦਾ ਮਾਣ ਵਧਾਇਆ ਹੈ ਬਲਕਿ ਹਰਚੋਵਾਲ ਪਿੰਡ ਦਾ ਨਾਂ ਵੀ ਦੇਸ਼ ਭਰ ਵਿੱਚ ਮਾਣ ਨਾਲ ਗੂੰਜ ਉਠਿਆ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਕਾਬੂ ਕੀਤੇ BJP ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਵਾਲੇ ਮੁੰਡੇ! ਵਾਰਦਾਤ ਪਿੱਛੋਂ ਮਿਲੇ ਸੀ 2200 ਰੁ.
ਸਮੁੰਦਰ ਤਲ ਤੋਂ 7077 ਮੀਟਰ ਦੀ ਉਚਾਈ ‘ਤੇ ਸਥਿਤ ਮਾਊਂਟ ਕੁਨ ‘ਤੇ ਚੜ੍ਹਾਈ ਕਰਨਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ। ਬਰਫੀਲੇ ਤੂਫਾਨਾਂ, ਘੱਟ ਆਕਸੀਜਨ ਦੇ ਪੱਧਰ, ਕੜਾਕੇ ਦੀ ਠੰਡ ਅਤੇ ਮੁਸ਼ਕਲ ਰਸਤਿਆਂ ਵਿਚਾਲੇ ਇਸ ਮੁਹਿੰਮ ਨੂੰ ਸਿਰਫ਼ ਹਿੰਮਤ, ਸਖ਼ਤ ਸਿਖਲਾਈ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।
ਸੂਬੇਦਾਰ ਸੰਦੀਪ ਸਿੰਘ ਪਹਿਲਾਂ ਵੀ ਕਈ ਉੱਚੀਆਂ ਪਹਾੜੀ ਚੋਟੀਆਂ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾ ਚੁੱਕੇ ਹਨ। ਆਪਣੀ ਫੌਜੀ ਡਿਊਟੀ ਦੇ ਨਾਲ-ਨਾਲ, ਆਪਣੇ ਪਿੰਡ ਦੀ ਸਾਖ ਨੂੰ ਰਾਸ਼ਟਰੀ ਪੱਧਰ ‘ਤੇ ਉੱਚਾ ਕਰਨਾ ਸ਼ਲਾਘਾਯੋਗ ਹੈ।
ਸਮੁੱਚੀ ਗ੍ਰਾਮ ਪੰਚਾਇਤ, ਪਿੰਡ ਵਾਸੀ ਅਤੇ ਸਥਾਨਕ ਨਿਵਾਸੀਆਂ ਨੇ ਸੂਬੇਦਾਰ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਇਤਿਹਾਸਕ ਪ੍ਰਾਪਤੀ ‘ਤੇ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਹਾਦਰ, ਮਿਹਨਤੀ ਅਤੇ ਦੇਸ਼ ਭਗਤ ਨੌਜਵਾਨ ਪਿੰਡ ਦਾ ਸੱਚਾ ਮਾਣ ਹਨ, ਜਿਨ੍ਹਾਂ ਦੀ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








