ਆਮ ਆਦਮੀ ਪਾਰਟੀ ਦੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਦ ਨੇ ‘ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਮਨਰੇਗਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਇਨ੍ਹਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ।

ਕੇਂਦਰ ਵੱਲੋਂ ਪੁਰਾਣੀ ਮਨਰੇਗਾ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਤੇ ਕਿਹਾ ਕਿ 1 ਜੁਲਾਈ ਤੋਂ ਨਵੀਂ ਮਨਰੇਗਾ ਸਕੀਮ ਸ਼ੁਰੂ ਕੀਤੀ ਗਈ। 18 ਸਾਲ ਤੋਂ ਮੁਲਾਜ਼ਮਾਂ ਦੀਆਂ ਕੀਤੀਆਂ ਮਿਹਨਤਾਂ ਖਾਕ ਹੋ ਗਈਆਂ। ਹੁਣ ਵੱਡਾ ਸਵਾਲ ਹੈ ਕਿ 18 ਸਾਲ ਇਨ੍ਹਾਂ ਮੁਲਾਜ਼ਮਾਂ ਨੇ ਉਸ ਸਕੀਮ ਤਹਿਤ ਕੰਮ ਕੀਤਾ। ਇਹ ਸਕੀਮ ਨਿਰੋਲ ਕੇਂਦਰ ਸਰਕਾਰ ਦੀ ਸਕੀਮ ਸੀ। ਉਸ ਵਿਚ ਪੰਜਾਬ ਸਰਕਾਰ ਦਾ ਇਕ ਫੀਸਦੀ ਵੀ ਲੈਣਾ-ਦੇਣਾ ਨਹੀਂ ਸੀ। 100 ਫੀਸਦੀ ਤਨਖਾਹਾਂ ਕੇਂਦਰ ਵੱਲੋਂ ਆਉਂਦੀਆਂ ਸੀ ਪਰ ਕੇਂਦਰ ਨੇ ਇਨ੍ਹਾਂ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਿਸ ਕਰਕੇ 2100 ਮੁਲਾਜ਼ਮ ਧਰਨੇ ‘ਤੇ ਜਾ ਕੇ ਬੈਠ ਗਏ ਕਿ ਅਸੀਂ ਨਵੀਂ ਮਨਰੇਗਾ ਸਕੀਮ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਣੀ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਇਨ੍ਹਾਂ 2100 ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ। ਕੇਂਦਰ ਨੇ ਸ਼ਰੇਆਮ ਮੁਲਾਜ਼ਮਾਂ ਦੇ ਜਮਰੂਹੀ ਹੱਕਾਂ ‘ਤੇ ਡੱਕਾ ਮਾਰਿਆ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ‘ਚ ਕ.ਰੰ/ਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਗਈ ਜਾ/ਨ, ਬਿਜਲੀ ਸਪਲਾਈ ਠੀਕ ਕਰਦੇ ਸਮੇਂ ਵਾਪਰਿਆ ਹਾਦਸਾ
ਪੰਜਾਬ ਵਿਚ ਪੁਰਾਣੀ 2100 ਮੁਲਾਜ਼ਮਾਂ ਦੀ ਕੇਂਦਰ ਸਰਕਾਰ ਵੱਲੋਂ ਤਨਖਾਹ ਆਉਂਦੀ ਸੀ। ‘ਮੁਲਾਜ਼ਮਾਂ ਨੇ ਨਵੀਂ ਸਕੀਮ ਤਹਿਤ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ।
ਵੀਡੀਓ ਲਈ ਕਲਿੱਕ ਕਰੋ -:










