ਕੋਰੋਨਾ ਦੀ ਤੀਜੀ ਲਹਿਰ ਫਿਰ ਤੋਂ ਖਤਰਨਾਕ ਹੁੰਦੀ ਸਾਬਤ ਹੋ ਰਹੀ ਹੈ। ਭਾਰਤ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ ਹਫਤੇ ਤੋਂ ਸੰਕਰਮਣ ਦੀ ਰਫਤਾਰ ਬਹੁਤ ਤੇਜ਼ੀ ਨਾਲ ਵਧੀ ਹੈ। ਪਿਛਲੇ 24 ਘੰਟਿਆਂ ਵਿਚ ਭਾਰਤ ‘ਚ ਕੋਰੋਨਾ ਦੇ 1,17,100 ਨਵੇਂ ਮਾਮਲੇ ਸਾਹਮਣੇ ਆਏ ਹਨ। 30,836 ਰਿਕਵਰ ਹੋਏ ਹਨ ਤੇ 302 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਓਮੀਕਰੋਨ ਵੈਰੀਐਂਟ ਦੀ ਵਜ੍ਹਾ ਨਾਲ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਸੰਕਰਮਣ ਨੇ ਦੁਨੀਆ ਭਰ ਦੀਆਂ ਸਿਹਤ ਸੇਵਾਵਾਂ ‘ਤੇ ਦਬਾਅ ਵਧਾ ਦਿੱਤਾ ਹੈ। ਸੰਗਠਨ ਦੇ ਮੁਖੀ ਡਾ. ਟੇਡ੍ਰੋਸ ਘੇਬ੍ਰੇਯੀਅਸ ਨੇ ਜਿਨੇਵਾ ‘ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਓਮੀਕ੍ਰੋਨ ਕਾਰਨ ਬੀਮਾਰੀ ਭਾਵੇਂ ਹੀ ਡੇਲਟਾ ਵੈਰੀਐਂਟ ਦੀ ਤੁਲਨਾ ‘ਚ ਘੱਟ ਗੰਭੀਰ ਦਿਖ ਰਹੀ ਹੈ ਪਰ ਇਸ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ।
ਸੰਗਠਨ ਦੇ ਮੁਖੀ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਓਮੀਕ੍ਰੋਨ ਵੈਰੀਐਂਟ ਡੈਲਟਾ ਦੇ ਮੁਕਾਬਲੇ ਘੱਟ ਖਤਰਨਾਕ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਟੀਕਾ ਲੱਗ ਚੁੱਕਾ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਇਸ ਨੂੰ ‘ਮਾਈਲਡ’ ਕਿਹਾ ਜਾਵੇ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੌਰਾਨ ਭਾਜਪਾ ਵਰਕਰਾਂ ਦੀ ਹੱਤਿਆ ਦੇ ਮਾਮਲੇ ‘ਚ 12 ਕਿਸਾਨਾਂ ਨੂੰ SIT ਦਾ ਨੋਟਿਸ, ਬਿਆਨ ਦਰਜ
ਪਹਿਲਾਂ ਦੇ ਵੈਰੀਐਂਟ ਦੀ ਤਰ੍ਹਾਂ ਓਮੀਕ੍ਰੋਨ ਦੇ ਕਾਰਨ ਵੀ ਲੋਕ ਹਸਪਤਾਲਾਂ ‘ਚ ਭਰਤੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਕਰਮਣ ਦੀ ਸੁਨਾਮੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸੇ ਵਜ੍ਹਾ ਨਾਲ ਸਿਹਤ ਸੇਵਾਵਾਂ ‘ਤੇ ਦਬਾਅ ਪੈ ਰਿਹਾ ਹੈ। ਦੁਨੀਆ ਭਰ ‘ਚ ਹਸਪਤਾਲਾਂ ‘ਚ ਭੀੜ ਵੱਧ ਰਹੀ ਹੈ।
ਦਿੱਲੀ ‘ਚ ਵੀਰਵਾਰ ਨੂੰ 15,097 ਲੋਕ ਸੰਕਰਮਿਤ ਪਾਏ ਗਏ। 6900 ਲੋਕ ਠੀਕ ਹੋਏ ਤੇ 6 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਸੂਬੇ ਵਿਚ 14.89 ਲੱਖ ਲੋਕ ਸੰਕਰਮਣ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ 14.32 ਲੱਖ ਲੋਕ ਠੀਕ ਹੋ ਚੁੱਕੇ ਹਨ ਜਦੋਂ ਕਿ 25.127 ਲੋਕਾਂ ਦੀ ਮੌਤ ਹੋ ਚੁੱਕੀ ਹੈ। 31,498 ਦਾ ਅਜੇ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: