ਪਿਥੌਰਾਗੜ੍ਹ ਤੋਂ ਦੁਖਦ ਖਬਰ ਸਾਹਮਣੇ ਆਈ ਹੈ ਜਿਥੇ ਫੌਜ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੈਦਾਨ ਵਿਚ ਦੌੜਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਕਸਨਿਆਲ ਪੁੱਤਰ ਪਾਰਸ (18) ਵਜੋਂ ਹੋਈ ਹੈ। ਉਹ ਰੋਜ਼ਾਨਾ 5 ਕਿਲੋਮੀਟਰ ਦੌੜ ਕੇ ਮੈਦਾਨ ਵਿਚ ਜਾ ਕੇ ਕਸਰਤ ਕਰਦਾ ਸੀ।
ਅੱਜ ਜਦੋਂ ਉਹ ਮੈਦਾਨ ਵਿਚ ਪਹੁੰਚਿਆ ਤੇ ਦੌੜਨ ਲੱਗਾ। ਉਦੋਂ ਦੌੜਦੇ ਸਮੇਂ ਅਚਾਨਕ ਡਿੱਗ ਗਿਆ। ਉਸ ਦੇ ਨਾਲ ਦੌੜ ਰਹੇ ਨੌਜਵਾਨਾਂ ਨੇ ਉਸ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰਾਂ ਦੀ ਮੰਨੀਏ ਤਾਂ ਪਾਰਸ ਨੂੰ ਅਟੈਕ ਆਇਆ ਸੀ। ਇੰਨੀ ਛੋਟੀ ਉਮਰ ਵਿਚ ਹਾਰਟ ਅਟੈਕ ਦੀ ਘਟਨਾ ਨਾਲ ਲੋਕ ਹੈਰਾਨ ਹਨ। ਦੱਸਿਆ ਜਾ ਰਿਹਾ ਹੈ ਕਿ ਪਾਰਸ ਜ਼ਿਲ੍ਹਾ ਮੁੱਖ ਦਫਤਰ ਦੇ ਕਾਸਿਨੀ ਦਾ ਰਹਿਣ ਵਾਲਾ ਸੀ। ਜੋ ਆਰਮੀ ਭਰਤੀ ਦੀ ਤਿਆਰੀ ਕਰ ਰਿਹਾ ਸੀ। ਉਸ ਲਈ ਉਹ ਰੋਜ਼ਾਨਾ ਕਾਸਿਨੀ ਤੋਂ 5 ਕਿਲੋਮੀਟਰ ਦੀ ਦੌੜ ਲਗਾ ਕੇ ਦੇਵ ਸਿੰਘ ਮੈਦਾਨ ਵਿਚ ਆਉਂਦਾ ਸੀ ਤੇ ਇਥੇ ਆ ਕੇ ਕਸਰਤ ਕਰਦਾ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ : ਸੜਕ ਕਿਨਾਰੇ ਲੱਗੇ ਦਰੱਖ਼ਤ ‘ਚ ਵੱਜੀ ਬੇਕਾਬੂ ਕਾਰ, ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
ਦੂਜੇ ਪਾਸੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪਾਰਸ ਆਰਮੀ ਵਿਚ ਜਾਣ ਲਈ ਸਖਤ ਮਿਹਨਤ ਕਰ ਰਿਹਾ ਸੀ। ਉਸ ਦਾ ਆਰਮੀ ਵਿਚ ਜਾ ਕੇ ਦੇਸ਼ ਸੇਵਾ ਕਰਨ ਦਾ ਸੁਪਨਾ ਸੀ। ਆਮੀ ਵਿਚ ਜਾਣ ਦਾ ਜਨੂੰ ਅਜਿਹਾ ਸੀ ਕਿ ਉਹ ਕੜਾਕੇ ਦੀ ਠੰਡ ਵਿਚ ਕਸਰਤ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: