ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮਾਲੀਏ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਕਈ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ਵਿਚ 2587 ਕਰੋੜ ਦਾ ਵਾਧਾ ਹੋਇਆ ਹੈ।
CM ਮਾਨ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਦੀ ਗੱਡੀ ਹੁਣ ਪਟੜੀ ‘ਤੇ ਆਉਣ ਲੱਗੀ ਹੈ ਤੇ ਇਸ ਨੂੰ ਰਫਤਾਰ ਦੇਣ ਦੀ ਲੋੜ ਹੈ। ਪੰਜਾਬ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਪਾਵਰਕਾਮ ਨੂੰ ਪੂਰੀ ਸਬਸਿਡੀ ਦਿੱਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿਚ ਦਿੱਤੇ ਗਏ 9000 ਕਰੋੜ ਰੁਪਏ ਦੇ ਕਰਜ਼ ਨੂੰ ਵੀ ਵਾਪਸ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਾਵਰਕਾਮ ਦੇ 9000 ਕਰੋੜ ਰੁਪਏ ਦੇਣੇ ਸੀ ਜਿਸ ਨੂੰ 5 ਬਰਾਬਰ ਕਿਸ਼ਤਾਂ ਵਿਚ ਵਿਆਜ ਸਣੇ ਦਿੱਤੇ ਜਾਣਗੇ। ਇਸ ਵਿਚੋਂ ਪਹਿਲੀ ਕਿਸ਼ਤ 1804 ਕਰੋੜ ਤੇ ਉਸ ‘ਤੇ ਬਣਦੇ 663 ਕਰੋੜ ਰੁਪਏ ਦੇ ਵਿਆਜ ਨੂੰ ਸਰਕਾਰ ਨੇ ਪਾਵਰਕਾਮ ਨੂੰ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਜਾਨਸਨ ਐਂਡ ਜਾਨਸਨ ਦੇ ਪਾਊਡਰ ‘ਤੇ ਲੱਗੀ ਰੋਕ, 73 ਹਜ਼ਾਰ ਕਰੋੜ ਦਾ ਲੱਗਾ ਜੁਰਮਾਨਾ ਵੀ
ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕ ਸਥਿਤੀ ਦਾ ਬਿਊਰਾ ਪੇਸ਼ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਸਵਾਲ ਚੁੱਕਦਾ ਸੀ ਕਿ ਸਰਕਾਰ 300 ਯੂਨਿਟ ਪ੍ਰਤੀ ਮਹੀਨੇ ਫ੍ਰੀ ਕੀਤੀ ਗਈ ਬਿਜਲੀ ਦੀ ਸਪਲਾਈ ਕਿਵੇਂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 20,200 ਕਰੋੜ ਰੁਪਏ ਦੀ ਪੂਰੀ ਸਬਸਿਡੀ ਪਾਵਰਕਾਮ ਨੂੰ ਦੇ ਦਿੱਤੀ ਹੈ। ਹੁਣ ਸਰਕਾਰ ਨੂੰ ਬੀਤੇ ਵਿੱਤੀ ਸਾਲ ਦਾ ਇਕ ਵੀ ਰੁਪਿਆ ਨਹੀਂ ਦੇਣਾ ਹੈ। ਇਸ ਵਿਚੋਂ 9063.79 ਕਰੋੜ ਖੇਤੀ ਸਬਸਿਡੀ, 8225.90 ਕਰੋੜ ਰੁਪਏ ਘਰੇਲੂ ਸਬਸਿਡੀ ਤੇ 2910.31 ਕਰੋੜ ਰੁਪਏ ਇੰਡਸਟ੍ਰੀਅਲ ਸਬਸਿਡੀ ਹੈ।
ਵੀਡੀਓ ਲਈ ਕਲਿੱਕ ਕਰੋ -: