ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਗਠਿਤ ਕੀਤੀ ਗਈ ਟੀਮ ਨਾਲ ਮੀਟਿੰਗ ਕੀਤੀ । ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੀਟਿੰਗ ਵਿਚ ਇਹ ਵਿਚਾਰ-ਚਰਚਾ ਕੀਤੀ ਗਈ ਕਿ ਨਵੀਂ ਬਣੀ ਕਾਂਗਰਸ ਪਾਰਟੀ ਤੇ ਲੋਕਾਂ ਨੂੰ ਅਸੀਂ ਇਕੱਠੇ ਲੈ ਕੇ ਚੱਲਣਾ ਹੈ। ਸਾਡੇ ਵਿਚ ਕੀ ਕਮੀਆਂ ਹਨ ਤੇ ਉਨ੍ਹਾਂ ਨੂੰ ਕਿਵੇਂ ਸੁਧਾਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਹਰ ਵਿਅਕਤੀ ਤੇ ਵਰਕਰ ਨੂੰ ਇਕੱਠਾ ਲੈ ਕੇ ਚੱਲੀਏ ਤੇ ਉਨ੍ਹਾਂ ਦੀ ਲੜਾਈ ਮੌਜੂਦਾ ਸਰਕਾਰ ਨਾਲ ਲੜੀਏ।
ਨਾਲ ਹੀ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਟੀਮ ਦੇ ਕਿਸੇ ਵੀ ਮੈਂਬਰ ਵੱਲੋਂ ਜੇਕਰ ਅਨੁਸ਼ਾਸਨ ਭੰਗ ਹੋਵੇਗਾ ਤਾਂ ਅਸੀਂ ਸੰਸਥਾ ਚਲਾ ਨਹੀਂ ਸਕਾਂਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਹੁਣ ਤੋਂ ਪੰਜਾਬ ਕਾਂਗਰਸ ਵਿਚ ਜ਼ੀਰੋ ਟੋਲਰੈਂਸ ਹੋਵੇਗੀ। ਫਾਲਤੂ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਗਠਿਤ ਟੀਮ ਦੀ ਇਹ ਰਾਹੁਲ ਗਾਂਧੀ ਨਾਲ ਪਹਿਲੀ ਮੁਲਾਕਾਤ ਸੀ। ਅਸੀਂ ਸਾਰਿਆਂ ਨੇ ਰਾਹੁਲ ਗਾਂਧੀ ਜੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਪੂਰੀ ਟੀਮ ‘ਤੇ ਆਪਣਾ ਵਿਸ਼ਵਾਸ ਜਿਤਾਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਇਕ ਨਵੀਂ ਸ਼ੁਰੂਆਤ ਹੋਵੇਗੀ, ਨਵਾਂ ਦੌਰ ਹੋਵੇਗਾ। ਜੋ ਰਾਹੁਲ ਗਾਂਧੀ ਦਾ ਸੁਪਨਾ ਹੈ, ਜੋ ਕਾਂਗਰਸ ਹਮੇਸ਼ਾ ਚਾਹੁੰਦੀ ਰਹੀ ਹੈ ਕਿ ਕਾਂਗਰਸ ਦੀ ਪਹੁੰਚ ਬਿਲਕੁਲ ਜ਼ਮੀਨੀ ਪੱਧਰ ਤੱਕ ਹੋਣੀ ਚਾਹੀਦੀ ਹੈ। ਪਿਛਲੀ ਕਤਾਰ ਵਿਚ ਬੈਠਾ ਹੋਇਆ ਵਿਅਕਤੀ ‘ਤੇ ਕਾਂਗਰਸੀ ਨੇਤਾਵਾਂ ਦੀ ਨਜ਼ਰ ਹੋਣੀ ਚਾਹੀਦੀ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਸੋਚ ਨੂੰ ਅਸਲੀਅਤ ਵਿਚ ਲਿਆਂਦਾ ਜਾਵੇ ਤੇ ਇਕ ਨਵੀਂ ਕਾਂਗਰਸ ਲਿਆਂਦੀ ਜਾਵੇ। ਲੋਕ ਜਿਸ ਨੂੰ ਕਹਿ ਸਕਣ ਕਿ ਇਹ ਇਕ ਮਾਡਲ ਹੈ ਜਿਸ ਵਿਚ ਬਦਲਾਅ ਦਿਖਾਈ ਦੇ ਸਕੇ।
ਉਨ੍ਹਾਂ ਕਿਹਾ ਕਿ ਮੇਰੀ ਟੀਮ ਦੇ ਮੈਂਬਰਾਂ ਨੂੰ ਗੁਜ਼ਾਰਿਸ਼ ਹੈ ਕਿ ਜੋ ਹਾਲਾਤ ਪੰਜਾਬ ਦੇ ਅੰਦਰ ਪਿਛਲੇ 4 ਮਹੀਨਿਆਂ ਤੋਂ ਹਨ, ਉਨ੍ਹਾਂ ਤੋਂ ਗੁਰੇਜ਼ ਕੀਤਾ ਜਾਵੇ। ਪਿਛਲੇ ਕੁਝ ਮਹੀਨਿਆਂ ਦੌਰਾਨ ਜੋ ਸਰਕਾਰ ਵਿਚ ਹੋਇਆ ਹੈ ਉਸ ਨਾਲ ਤਾਂ ਕਾਂਗਰਸ ਦਾ ਕਾਫੀ ਨੁਕਸਾਨ ਹੋਇਆ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਕੇਜਰੀਵਾਲ ਸਾਬ੍ਹ ਦੇਖਣ ਕਿ ਹਿਮਾਚਲ ਵਿਚ ਕੀ ਹੋ ਰਿਹਾ ਹੈ ਤੇ ਗੁਜਰਾਤ ਵਿਚ ਕੀ ਹੋ ਰਿਹਾ ਹੈ। ਮੁੱਖ ਮੰਤਰੀ ਜਦੋਂ ਬਾਹਰ ਜਾਂਦਾ ਹੈ ਤਾਂ ਪ੍ਰਸ਼ਾਸਨ ‘ਤੇ ਓਨੀ ਪਕੜ ਨਹੀਂ ਰਹਿ ਪਾਉਂਦੀ ਹੈ। ਮੈਂ ਚਾਹੁੰਦਾ ਹਾਂ ਕਿ CM ਮਾਨ ਸਾਬ੍ਹ ਚੋਣ ਪ੍ਰਚਾਰ ਦੀ ਬਜਾਏ ਪੰਜਾਬ ਵਿਚ ਰਹਿ ਕੇ ਉਸ ਵੱਲ ਪੂਰਾ ਧਿਆਨ ਦੇਣ। ਲਾਅ ਐਂਡ ਆਰਡਰ ਕਾਫੀ ਖਰਾਬ ਹੈ। ਜੇ ਇਸ ਤਰ੍ਹਾਂ ਹੀ ਰਿਹਾ ਤਾਂ ਨਹੀਂ ਤਾਂ ਲੋਕਾਂ ਵਿਚ 1984 ਵਾਲਾ ਡਰ ਪੈਦਾ ਹੋ ਜਾਵੇਗਾ। ਆਰਥਿਕ ਨੁਕਸਾਨ ਵੀ ਹੋਵੇਗਾ ਤੇ ਪੰਜਾਬ ਦੇ ਹੋਰ ਹਾਲਾਤ ਵੀ ਖਰਾਬ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਹੈ ਤਾਂ ਉਹ ਪੀਪੀਸੀਸੀ ਲੈਵਲ ‘ਤੇ ਗੱਲ ਕਰਕੇ ਹੱਲ ਕੀਤਾ ਜਾਵੇਗਾ, ਜੇ ਦਿੱਲੀ ਵਿਚ ਗੱਲਬਾਤ ਹੋ ਸਕਦੀ ਹੈ ਤਾਂ ਅਜਿਹਾ ਕੀਤਾ ਜਾਵੇਗਾ ਪਰ ਜਿਸ ਤਰ੍ਹਾਂ ਪੁਰਾਣੇ ਹਾਲਾਤ ਸਨ, ਉਹ ਦੁਬਾਰਾ ਪੈਦਾ ਨਹੀਂ ਹੋਣ ਦਿੱਤੇ ਜਾਣਗੇ। ਪਿਛਲੇ 4 ਮਹੀਨਿਆਂ ਵਿਚ ਜੋ ਕੁਝ ਵੀ ਹੋਇਆ ਹਰ ਵਿਅਕਤੀ ਨੇ ਜੋ ਉਸ ਦੇ ਮਨ ਵਿਚ ਆਇਆ, ਉਸ ਨੇ ਬੇਬਾਕ ਹੋ ਕੇ ਉਹ ਹੀ ਕਿਹਾ ਭਾਵੇਂ ਉਹ ਪਾਰਟੀ ਖਿਲਾਫ ਹੀ ਕਿਉਂ ਨਾ ਹੋਵੇ, ਭਾਵੇਂ ਉਹ ਮੁੱਖ ਮੰਤਰੀ ਸਾਹਿਬ ਖਿਲਾਫ ਹੋਵੇਗਾ। ਉਹ ਨਹੀਂ ਹੋਵੇਗਾ।
ਖੇਤੀ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ ਤਾਂ ਪੰਜਾਬ ਦਾ ਕਿਸਾਨ ਸੜਕਾਂ ‘ਤੇ ਕਿਉਂ ਬੈਠਾ ਰਿਹਾ। ਬਹੁਤ ਸਾਰੇ ਲੋਕਾਂ ਦੀ ਜਾਨ ਗਈ। ਦੇਸ਼ ਦੇ ਅੰਨਦਾਤਾ ਹੀ ਇਹ ਫੈਸਲਾ ਕਰੇਗਾ ਕਿ ਇਹ ਕਾਨੂੰਨ ਸਹੀ ਹਨ ਜਾਂ ਨਹੀਂ।