ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕਾ ਆਤਿਸ਼ੀ ਮਾਰਲਿਨਾ ਤੇ ਸੌਰਭ ਭਾਰਦਵਾਜ ਨੂੰ ਕੇਜਰੀਵਾਲ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਮੰਤਰਾਲੇ ਨੇ ਦੱਸਿਆ ਦਿੱਲੀ ਦੇ ਮੁੱਖ ਮੰਤਰੀ ਦੀ ਸਲਾਹ ‘ਤੇ ਦੇਸ਼ ਦੀ ਰਾਸ਼ਟਰਪਤੀ ਨੇ ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਦਿੱਲੀ ਕੈਬਨਿਟ ਵਿਚ ਮੰਤਰੀ ਵਜੋਂ ਨਿਯੁਕਤ ਕੀਤਾ ਹੈ।
ਦੂਜੇ ਪਾਸੇ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਨਜ਼ੂਰ ਕਰ ਲਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਜ੍ਹਾ ਨਾਲ ਜੇਲ੍ਹ ਵਿਚ ਬੰਦ ਸਿਸੋਦੀਆ ਤੇ ਜੈਨ ਨੇ 28 ਫਰਵਰੀ ਨੂੰ ਕੇਜਰੀਵਾਲ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ।
ਸੌਰਭ ਭਾਰਦਵਾਜ ਪਾਰਟੀ ਦੇ ਕੌਮੀ ਬੁਲਾਰੇ ਵੀ ਹਨ। ਉਨ੍ਹਾਂ ਨੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਵਜੋਂ ਕੰਮ ਕੀਤਾ। ਗ੍ਰੇਟਰ ਕੈਲਾਸ਼ ਤੋਂ ਵਿਧਾਇਕ ਹਨ ਤੇ ਆਪ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਮੰਤਰੀ ਵੀ ਸਨ। ਕਾਲਕਾਜੀ ਚੋਣ ਖੇਤਰ ਦੀ ਅਗਵਾਈ ਕਰਨ ਵਾਲੀ ਆਤਿਸ਼ੀ ਸਿਸੋਦੀਆ ਦੀ ਸਿੱਖਿਆ ਟੀਮ ਦੀ ਮੁੱਖ ਮੈਂਬਰ ਰਹੀ ਹੈ। ਉਨ੍ਹਾਂ ਨੇ ਪੂਰਬੀ ਦਿੱਲੀ ਚੋਣ ਖੇਤਰ ਤੋਂ 2019 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ। ਉਨ੍ਹਾਂ ਨੂੰ ਭਾਜਪਾ ਉਮੀਦਵਾਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ, CM ਮਾਨ ਦੇ ਪਹੁੰਚਣ ‘ਤੇ ਕਾਂਗਰਸ ਦਾ ਬਾਈਕਾਟ
ਆਤਿਸ਼ੀ ਤੇ ਭਾਰਦਵਾਜ ਨੂੰ ਕੈਬਨਿਟ ਵਿਚ ਸ਼ਾਮਲ ਕੀਤੇ ਜਾਣ ਤੱਕ ਮੰਤਰੀ ਰਾਜ ਕੁਮਾਰ ਆਨੰਦ ਤੇ ਕੈਲਾਸ਼ ਗਹਿਲੋਤ ਸਿਸੋਦੀਆ ਦੇ ਅਸਤੀਫੇ ਦੇ ਬਾਅਦ ਖਾਲੀ ਹੋਏ ਵਿਭਾਗਾਂ ਨੂੰ ਸੰਭਾਲ ਰਹੇ ਹਨ। ਗਹਿਲੋਤ ਨੂੰ ਵਿੱਤ ਦਾ ਇੰਚਾਰਜ ਬਣਾਇਆ ਗਿਆ ਹੈ। ਪੀਡਬਲਯੂਡੀ ਦੇ ਨਾਲ-ਨਾਲ ਕੁਝ ਵਿਭਾਗ ਆਨੰਦ ਨੂੰ ਦਿੱਤੇ ਗਏ ਜੋ ਸਮਾਜ ਕਲਿਆਣ ਮੰਤਰੀ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: