ਪੰਜਾਬ ਵਿਚ ਮਨਰੇਗਾ ਨੂੰ ਲੈ ਕੇ ਵੱਡਾ ਘਪਲਾ ਸਾਹਮਣੇ ਆਇਆ ਹੈ। ਕਿਤੇ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੇ ਬਾਅਦ ਉਸ ਦਾ ਭੁਗਤਾਨ ਨਹੀਂ ਕੀਤਾ ਗਿਆ ਤੇ ਕਿਤੇ ਜਿਹੜੇ ਲੋਕਾਂ ਤੋਂ ਕੰਸਟ੍ਰਕਸ਼ਨ ਤੇ ਹੋਰ ਸਾਮਾਨ ਖਰੀਦਿਆ ਗਿਆ ਉਨ੍ਹਾਂ ਨੂੰ ਭੁਗਤਾਨ ਹੀ ਨਹੀਂ ਕੀਤਾ ਗਿਆ। ਇਸ ਦੇ ਚੱਲਦਿਆਂ ਬਾਅਦ ਵਿਚ ਸਾਮਾਨ ਦੀ ਸਪਲਾਈ ਬੰਦ ਹੋ ਗਈ ਤੇ ਪ੍ਰਾਜੈਕਟ ਅਧੂਰੇ ਹੀ ਛੱਡ ਦਿੱਤੇ ਗਏ।
ਪਰ ਅਧਿਕਾਰੀਆਂ ਨੇ ਪ੍ਰਾਜੈਕਟ ਪੂਰੇ ਹੋਣ ਦੀ ਰਿਪੋਰਟ ਭੇਜ ਦਿੱਤੀ ਤੇ ਕੈਗ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਪ੍ਰਾਜੈਕਟ ਅਧੂਰੇ ਸਨ। ਕਈ ਥਾਵਾਂ ‘ਤੇ ਤਾਂ ਇਕ ਇੱਟ ਵੀ ਨਹੀਂ ਲਗਾਈ ਗਈ ਤੇ ਭੁਗਤਾਨ ਪੂਰਾ ਲੈ ਲਿਆ ਗਿਆ। ਕੈਗ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਨ੍ਹਾਂ ਸਾਰੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।
ਇਹ ਵੀ ਪੜ੍ਹੋ : ਮਾਨ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਦੂਜਾ ਬਜਟ, ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਵੱਡੀ ਸੌਗਾਤ
ਕੰਟਰੋਲਰ ਐਂਡ ਆਡਿਟ ਜਨਰਲ ਆਫ ਇੰਡੀਆ (ਕੈਗ) ਦੀ ਸਾਲ 2023 ਦੀ ਪਹਿਲੀ ਰਿਪੋਟ ਅਨੁਸਾਰ ਸਾਲ 2016 ਤੋਂ 2021 ਤੱਕ ਮਨਰੇਗਾ ਤਹਿਤ ਵੱਖ-ਵੱਖ ਪ੍ਰਾਜੈਕਟਾਂ ਲਈ 743 ਕਰੋੜ ਰੁਪਏ ਦਾ ਸਾਮਾਨ ਖਰੀਦਿਆ ਗਿਆ ਜਿਸ ਵਿਚ ਸੀਮੈਂਟ, ਇੱਟ, ਸਰੀਆ ਤੇ ਹੋਰ ਸਾਮਾਨ ਸ਼ਾਮਲ ਹੈ। ਇਨ੍ਹਾਂ ਵਿਚੋਂ 381.42 ਕਰੋੜ ਰੁਪਏ ਦਾ ਭੁਗਤਾਨ ਸਾਮਾਨ ਸਪਲਾਈ ਕਰਨ ਵਾਲਿਆਂ ਨੂੰ ਕੀਤਾ ਹੀ ਨਹੀਂ ਗਿਆ। ਨਤੀਜੇ ਵਜੋਂ ਸਪਲਾਇਰਾਂ ਨੇ ਅੱਗੇ ਸਾਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਪ੍ਰਾਜੈਕਟ ਅਧੂਰੇ ਰਹਿ ਗਏ। ਇਸ ਤੋਂ ਇਲਾਵਾ ਰਿਕਾਰਡ ਵੀ ਪੂਰੀ ਤਰ੍ਹਾਂ ਨਹੀਂ ਰੱਖੇ ਗਏ।
ਵੀਡੀਓ ਲਈ ਕਲਿੱਕ ਕਰੋ -: