ਸਾਬਕਾ ਵਿਧਾਇਕ ਸੁਖਪਾਲ ਖਹਿਰਾ ਵੱਡੀ ਮੁਸ਼ਕਲ ਵਿੱਚ ਘਿਰਦੇ ਦਿਸ ਰਹੇ ਹਨ। ਮੋਹਾਲੀ ਕੋਰਟ ਨੇ ਈ. ਡੀ. ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕੋਲੋਂ ਕਈ ਮਾਮਿਲਆਂ ‘ਤੇ ਪੁੱਛਗਿੱਛ ਕੀਤੀ ਜਾਵੇਗੀ।
ਸੁਖਪਾਲ ਖਹਿਰਾ ‘ਤੇ ਦੋਸ਼ ਹੈ ਕਿ ਉਹ ਯੂ. ਐੱਸ. ਏ. ਤੋਂ 1 ਲੱਖ 19 ਹਜ਼ਾਰ ਡਾਲਰ ਲੈ ਕੇ ਭਾਰਤ ਆਏ ਸਨ। ਇਸ ਦੇ ਜਵਾਬ ਵਿਚ ਖਹਿਰਾ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ‘ਆਪ’ ਪਾਰਟੀ ਵੱਲੋਂ ਯੂ. ਐੱਸ. ਏ. ਦੌਰੇ ਉਤੇ ਗਏ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਪੋਰਟਲ ‘ਤੇ ਮੇਰਾ ਦੌਰਾ ਸ਼ੇਅਰ ਵੀ ਕੀਤਾ ਸੀ ਅਤੇ ਪਾਰਟੀ ਨੇ ਹੀ ਮੇਰਾ ਪ੍ਰੋਗਰਾਮ ਕਰਵਾਇਆ ਸੀ, ਜਿਸ ਤੋਂ ਪਾਰਟੀ ਹੁਣ ਮੁਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਈ. ਡੀ. ਹਿਰਾਸਤ ਵਿਚ ਖਹਿਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਉਤੇ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ। ਮੈਂ ਬੇਕਸੂਰ ਹਾਂ ਤੇ ਇਸ ਦੇ ਮੇਰੇ ਕੋਲ ਸਬੂਤ ਵੀ ਹਨ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਕਰਕੇ ਅਜਿਹਾ ਕੀਤੀ ਜਾ ਰਿਹਾ ਹੈ।
ਗੌਰਤਲਬ ਹੈ ਕਿ ਸੁਖਪਾਲ ਖਹਿਰਾ 14 ਅਪ੍ਰੈਲ ਤੋਂ 1 ਮਈ ਤੱਕ ਯੂ. ਐੱਸ. ਏ. ਦੌਰੇ ‘ਤੇ ਗਏ ਸਨ, ਜਿਸ ‘ਤੇ ਹੁਣ ਸਵਾਲ ਚੁੱਕੇ ਜਾ ਰਹੇ ਹਨ। ਈ. ਡੀ. ਖਹਿਰਾ ਨੂੰ ਦਿੱਲੀ ਲਿਜਾ ਕੇ ਪੁੱਛਗਿਛ ਕਰੇਗੀ। ਉਨ੍ਹਾਂ ਤੋਂ ਯੂ. ਐੱਸ. ਏ. ਦੇ ਦੌਰੇ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ‘ਤੇ ਵੀ ਪੁੱਛਗਿਛ ਕੀਤੀ ਜਾ ਸਕਦੀ ਹੈ।