ਪੰਜਾਬ ਵਿਚ ‘BSF ਰਾਜ’ ਨੂੰ ਲੈ ਕੇ ਸਿਆਸਤ ਕਾਫੀ ਗਰਮਾ ਗਈ ਹੈ। ਅੱਜ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਮੁੱਦੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਬੁਲਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬੀ. ਐੱਸ. ਐੱਫ. ਦੇ ਸੁਰੱਖਿਆ ਖੇਤਰ ਨੂੰ ਵਧਾਉਣ ਦਾ ਮਤਲਬ ਅੱਧੇ ਪੰਜਾਬ ‘ਤੇ ਕਬਜ਼ਾ ਕਰਨਾ ਹੈ।
ਡਾਊਨਲੋਡ- ਡੇਲੀ ਪੋਸਟ ਪੰਜਾਬੀ ਐਪ
ਇਸ ਮੌਕੇ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ। ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕੈਪਟਨ ‘ਤੇ ਸਾਜ਼ਿਸ਼ਾਂ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਕੈਪਟਨ ਭਾਜਪਾ ਨਾਲ ਮਿਲ ਕੇ ਪੰਜਾਬ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਤਾਂ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਸੀ। ਕੈਪਟਨ ਦੇ ਦਿੱਲੀ ਦੌਰੇ ‘ਤੇ ਤੰਜ ਕੱਸਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਕੈਪਟਨ ਦਿੱਲੀ ਗਏ ਸਨ ਤਾਂ ਝੋਨੇ ਦੀ ਖਰੀਦ ਵਿਚ ਦੇਰੀ ਕਰਵਾ ਕੇ ਆਏ ਸਨ ਤੇ ਹੁਣ ਜਦੋਂ ਦੂਜੀ ਵਾਰ ਗਏ ਉਦੋਂ ਬੀ. ਐੱਸ. ਐੱਫ. ਅਧਿਕਾਰਾਂ ਵਿਚ ਇਜਾਫਾ ਕਰਵਾ ਦਿੱਤਾ। ਕੈਪਟਨ ਸਾਹਿਬ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕੀ ਇਹ ਹੈ ਆਮ ਲੋਕਾਂ ਦੀ ਚੰਨੀ ਸਰਕਾਰ? ਖਜ਼ਾਨਾ ਖਾਲੀ ਪਰ ਮੰਤਰੀਆਂ ਲਈ ਗੱਡੀਆਂ ‘ਤੇ ਖ਼ਰਚ ਦਿੱਤੇ 4.25 ਕਰੋੜ
ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਇਨ੍ਹਾਂ ਨਾਕਾਮ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਸੰਭਾਲਣ ਦੇ ਲਾਇਕ ਹਾਂ। ਇਸ ਮੌਕੇ ਪ੍ਰਗਟ ਸਿੰਘ ਨਾਲ ਵਿਜੈਇੰਦਰ ਸਿੰਘ ਵੀ ਮੌਜੂਦ ਸਨ। ਸਿੰਗਲਾ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਸੰਘੀ ਢਾਂਚੇ ਨੂੰ ਢਾਹ ਲਗਾ ਰਿਹਾ ਹੈ ਤੇ ਕੇਂਦਰ ਸੂਬਿਆਂ ਨੂੰ ਕਮਜ਼ੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ BSF ਦਾ ਦਾਇਰਾ ਵਧਾਏ ਜਾਣ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਕੈਪਟਨ ਦਾ ਕਹਿਣਾ ਹੈ ਕਿ ਬੀ. ਐੱਸ. ਐੱਫ. ਦੀ ਮੌਜੂਦਗੀ ਨਾਲ ਪੰਜਾਬ ਨੂੰ ਮਜ਼ਬੂਤੀ ਮਿਲੇਗੀ।