ਬੀਤੀ ਰਾਤ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਏ ਪੰਜਾਬੀ ਫਿਲਮ ਸਟਾਰ ਤੇ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਅੰਤਿਮ ਸਸਕਾਰ ਬੁੱਧਵਾਰ ਕਰ ਦਿੱਤਾ ਗਿਆ । ਉਹ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੌਜੂਦ ਸਨ।
ਸਿੱਧੂ ਦੇ ਬਹੁਤ ਸਾਰੇ ਚਾਹੁਣ ਵਾਲੇ ਸਨ। ਉਨ੍ਹਾਂ ਦੀ ਯਾਦ ਵਿਚ ਹਰ ਅੱਖ ਵਿਚ ਹੰਝੂ ਹੈ, ਹਰ ਦਿਲ ਰੋ ਰਿਹਾ ਹੈ। ਮਹਿਜ਼ 37 ਸਾਲ ਦੀ ਉਮਰ ਵਿਚ ਦੀਪ ਸਿੱਧੂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸਿੱਧੂ ਹਮੇਸ਼ਾ ਕੌਮ ਦੀ ਪੰਜਾਬੀਆਂ ਦੀ ਗੱਲ ਕਰਦੇ ਸਨ ਬੇਬਾਕੀ ਨਾਲ ਬੋਲਦੇ ਸਨ। ਪਿੰਡ ਥਰੀਕੇ ਦੀਪ ਸਿੱਧੂ ਦੇ ਭਰਾ ਰਹਿੰਦੇ ਹਨ। ਦੀਪ ਮੁੰਬਈ ਵਿਚ ਵੀ ਰਹਿੰਦਾ ਸੀ।
ਦੱਸ ਦੇਈਏ ਕਿ ਹਾਦਸੇ ਸਮੇਂ ਦੀਪ ਸਿੱਧੂ ਸਫੈਗ ਰੰਗ ਦੀ ਸਕਾਰਪੀਓ ਵਿਚ ਸਵਾਰ ਸਨ। ਉਹ ਆਪਣੇ ਕੁਝ ਸਾਥੀਆਂ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦੀਪ ਸਿੱਧੂ ਦੀ ਕਾਰ ਮੂਹਰੇ ਇੱਕ ਤੇਜ਼ ਰਫਤਾਰ ਟਰਾਲਾ ਆ ਰਿਹਾ ਸੀ ਜਿਸ ਦੇ ਅਚਾਨਕ ਬ੍ਰੇਕ ਮਾਰਨ ਨਾਲ ਹਾਦਸਾ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ -: