ਜੰਮੂ-ਕਸ਼ਮੀਰ ਲਿਬ੍ਰੇਸ਼ਨ ਫਰੰਟ ਦੇ ਚੀਫ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਝ ਦੇਰ ਪਹਿਲਾਂ ਹੀ ਯਾਸੀਨ ਮਲਿਕ ਨੂੰ ਹਵਾਲਾਤ ਤੋਂ ਕੋਰਟ ਰੂਮ ਵਿਚ ਲਿਆਂਦਾ ਗਿਆ ਸੀ। ਉਸ ਨੂੰ ਬੈਠਣ ਲਈ ਕੁਰਸੀ ਦਿੱਤੀ ਗਈ। ਮਲਿਕ ਦੀ ਸਜ਼ਾ ‘ਤੇ ਪਹਿਲਾਂ 3.30 ਵਜੇ ਫੈਸਲਾ ਆਉਣਾ ਸੀਫਿਰ ਇਸ ਨੂੰ 4 ਵਜੇ ਤੱਕ ਟਾਲ ਦਿੱਤਾ ਗਿਆ ਤੇ ਹੁਣ ਫੈਸਲਾ ਆ ਚੁੱਕਾ ਹੈ।
ਅਦਾਲਤ ਦੇ ਬਾਹਰ ਕਈ ਲੋਕ ਤਿਰੰਗਾ ਲੈ ਕੇ ਪਹੁੰਚ ਗਏ ਹਨ। ਦੂਜੇ ਪਾਸੇ ਸ਼੍ਰੀਨਗਰ ਕੋਲ ਮੈਸੂਮਾ ਵਿਚ ਯਾਸੀਨ ਮਲਿਕ ਦੇ ਘਰ ਕੋਲ ਮਲਿਕ ਸਮਰਥਕਾਂ ਤੇ ਪੁਲਿਸ ਵਿਚ ਝੜਪ ਦੀ ਗੱਲ ਸਾਹਮਣੇ ਆਈ ਹੈ। ਪੱਥਰਬਾਜ਼ੀ ਦੇ ਬਾਅਦ ਸੁਰੱਖਿਆ ਕਰਮੀਆਂ ਨੂੰ ਹੰਝੂ ਗੈਸ ਦੇ ਗੋਲੇ ਦਾਗਣੇ ਪਏ। ਮਲਿਕ ਦੇ ਘਰ ਕੋਲ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਹੋ ਗਏ ਹਨ ਤੇ ਡ੍ਰੋਨ ਨਾਲ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਨੇ ਸ਼੍ਰੀਨਗਰ ਵਿਚ ਤਤਕਾਲ ਪ੍ਰਭਾਵ ਨਾਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪਥਰਾਅ ਦੀ ਘਟਨਾ ਦੇ ਬਾਅਦ ਸ਼ਹਿਰ ਵੀ ਬੰਦ ਹੋ ਗਿਆ ਹੈ। ਲੋਕ ਵਿਰੋਧ ਪ੍ਰਦਰਸ਼ਨ ਲਈ ਸੜਕਾਂ ‘ਤੇ ਉਤਰ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: