ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਆਉਣ ਵਾਲੇ 5 ਦਿਨਾਂ ਵਿਚ ਕੜਾਕੇ ਦੀ ਠੰਡ ਪੈਣ ਵਾਲੀ ਹੈ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਵਿਚ ਸੰਘਣੀ ਧੁੰਦ ਦਾ ਅਨੁਮਾਨ ਲਗਾਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ 29 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ।
ਪਹਿਲੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿਚ ਸੰਘਣਾ ਕੋਹਰਾ ਛਾਇਆ ਰਹੇਗਾ। ਪੰਜਾਬ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਵੀ ਸੰਘਣੀ ਧੁੰਦ ਦੇਖੀ ਜਾਵੇਗੀ। ਮੌਸਮ ਵਿਭਾਗ ਨੇ ਕਿਹਾ ਕਿ ਇਸ ਕੋਹਰੇ ਦੀ ਵਜ੍ਹਾ ਨਾਲ ਗੱਡੀ ਚਲਾਉਣਾ ਮੁਸ਼ਕਲ ਹੋਵੇਗਾ। ਯਾਤਰਾ ਦਾ ਸਮਾਂ ਵਧ ਜਾਵੇਗਾ ਤੇ ਕਈ ਜਗ੍ਹਾ ਟ੍ਰੈਫਿਕ ਜਾਮ ਦੀ ਸਮੱਸਿਆ ਹੋਵੇਗੀ। ਟ੍ਰੇਨਾਂ ਲੇਟ, ਡਾਇਵਰਟ ਤੇ ਕੈਂਸਲ ਵੀ ਹੋ ਸਕਦੀਆਂ ਹਨ। ਕੋਹਰੇ ਦਾ ਫਲਾਈਟ ‘ਤੇ ਵੀ ਅਸਰ ਪਵੇਗਾ। ਕਈ ਉਡਾਣਾਂ ਦੇਰ ਨਾਲ ਆਉਣਗੀਆਂ ਜਾਂ ਕੈਂਸਲ ਹੋਣਗੀਆਂ। ਇਸ ਤੋਂ ਇਲਾਵਾ ਸਮੁੰਦਰ-ਨਦੀ ਦੀ ਫੈਰੀ ਸਰਵਿਸ ‘ਤੇ ਵੀ ਇਸ ਦਾ ਅਸਰ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲਣਗੇ 21 ਨਵੇਂ ਗ੍ਰੀਨਫੀਲਡ ਹਵਾਈ ਅੱਡੇ, ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ
ਸੰਘਣੀ ਧੁੰਦ ਦੀ ਵਜ੍ਹਾ ਨਾਲ ਬਿਜਲੀ ਵੀ ਜਾ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਅਸਥਮਾ ਹੈ, ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਤਕਲੀਫ ਹੋ ਸਕਦੀ ਹੈ। ਇਸ ਨਾਲ ਅੱਖਾਂ ਵਿਚ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਧੁੰਦ ਦੀ ਐਡਵਾਇਜਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਕਰਦੇ ਸਮੇਂ ਜਹਾਜ਼, ਟ੍ਰੇਨ ਤੇ ਬੱਸਾਂ ਦਾ ਟਾਈਮ ਪਤਾ ਕਰਨ ਦੇ ਬਾਅਦ ਹੀ ਘਰੋਂ ਨਿਕਲੋ। ਗੱਡੀ ਚਲਾਉਂਦੇ ਸਮੇਂ ਫਾਗ ਲਾਈਟ ਦੀ ਵਰਤੋਂ ਕਰੋ। ਜਿਥੇ ਵੀ ਜਾਓ ਆਪਣੇ ਨਾਲ ਪਾਣੀ ਤੇ ਦਵਾਈ ਲੈ ਕੇ ਜਾਓ।
ਵੀਡੀਓ ਲਈ ਕਲਿੱਕ ਕਰੋ -: