ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਬਠਿੰਡਾ ਰੇਂਜ ਪ੍ਰਦੀਪ ਯਾਦਵ ਨੇ ਇਸ ਮਾਮਲੇ ਦੀ ਪ੍ਰਭਾਵੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਐਸਆਈਟੀ ਮੈਂਬਰਾਂ ਵਿੱਚ ਐਸਪੀ ਜਾਂਚ ਮਾਨਸਾ ਧਰਮਵੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥੀਪਾਲ ਸਿੰਘ ਸ਼ਾਮਲ ਹਨ।
ਡੀਜੇਪੀ ਵੀਕੇ ਭਾਵਰਾ ਨੇ ਇਸ ਨੂੰ ਗੈਂਗਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਸਾਢੇ 4 ਵਜੇ ਘਰ ਤੋਂ ਨਿਕਲੇ। ਸਾਢੇ 5 ਵਜੇ ਉਹ ਖੁਦ ਥਾਰ ਚਲਾ ਕੇ ਜਾ ਰਹੇ ਸਨ। ਉਨ੍ਹਾਂ ਨਾਲ 2 ਲੋਕ ਹੋਰ ਸਨ। ਇਨ੍ਹਾਂ ਪਿੱਛੇ ਇੱਕ ਗੱਡੀ ਸੀ ਕੇ 2 ਗੱਡੀਆਂ ਸਹਮਣੇ ਤੋਂ ਆਈਆਂ। ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ। ਹਸਪਤਾਲ ਪਹੁੰਚਣ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਗੈਂਗਵਾਰ ਦਾ ਹੈ। ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਮੋਹਾਲੀ ਵਿਚ ਹੋਏ ਵਿੱਕੀ ਮਿਡੂਖੇੜਾ ਦੇ ਮਰਡਰ ਵਿਚ ਆਇਆ ਸੀ। ਸ਼ਗਨਪ੍ਰੀਤ ਆਸਟ੍ਰੇਲੀਆ ਵਿਚ ਹੈ। ਉਸ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗੈਂਗ ਨੇ ਇਹ ਮਰਡਰ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਮੂਸੇਵਾਲਾ ਕੋਲ ਪੰਜਾਬ ਪੁਲਿਸ ਦੇ 4 ਕਮਾਂਡੋਜ਼ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ 2 ਕਮਾਂਡੋ ਵਾਪਸ ਲੈ ਲਏ ਸਨ ਤੇ 2 ਕਮਾਂਡੋ ਉਨ੍ਹਾਂ ਕੋਲ ਸਨ। ਜਦੋਂ ਉਹ ਗਏ ਤਾਂ ਕਮਾਂਡੋਜ਼ ਨੂੰ ਨਾਲ ਲੈ ਕੇ ਨਹੀਂ ਗਏ। ਮੂਸੇਵਾਲ ਕੋਲ ਪ੍ਰਾਈਵੇਟ ਬੁਲੇਟ ਪਰੂਫ ਗੱਡੀ ਸੀ ਪਰ ਉਹ ਉਸ ਨੂੰ ਵੀ ਨਾਲ ਲੈ ਕੇ ਨਹੀਂ ਗਏ। ਮੁੱਖ ਮੰਤਰੀ ਮਾਨ ਵੱਲੋਂ ਜਾਂਚ ਲਈ ਸਪੈਸ਼ਲ ਜਾਂਚ ਟੀਮ ਬਣਾਈ ਜਾ ਰਹੀ ਹੈ। ਇਸ ਲਈ ਰੇਂਜ ਦੇ ਆਈਜੀ ਨੂੰ ਕਹਿ ਦਿੱਤਾ ਗਿਆ ਹੈ। ਮੌਕੇ ਤੋਂ 3 ਤਰ੍ਹਾਂ ਦੇ ਹਥਿਆਰ ਦੇ ਖੋਲ ਮਿਲੇ ਹਨ। ਇਸ ਦੌਰਾਨ 30 ਤੋਂ ਜ਼ਿਆਦਾ ਫਾਇਰ ਹੋਏ ਸਨ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਪਰਾਧ ਵਿੱਚ 7.62 ਐਮਐਮ, 9 ਐਮਐਮ ਅਤੇ 0.30 ਬੋਰ ਸਮੇਤ ਤਿੰਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਉਸਨੇ ਅੱਗੇ ਕਿਹਾ ਕਿ ਇਹ ਅਜੇ ਵੀ ਜਾਂਚ ਅਧੀਨ ਹੈ। ਇਸ ਦੌਰਾਨ, ਡੀਜੀਪੀ ਨੇ ਆਈਜੀ ਬਠਿੰਡਾ ਰੇਂਜ ਪ੍ਰਦੀਪ ਯਾਦਵ, ਐਸਐਸਪੀ ਮਾਨਸਾ ਗੌਰਵ ਤੂਰਾ ਅਤੇ ਐਸਐਸਪੀ ਬਠਿੰਡਾ ਜੇ ਐਲਨਚੇਜ਼ੀਅਨ ਨੂੰ ਮਾਨਸਾ ਵਿੱਚ ਡੇਰੇ ਲਗਾਉਣ ਦੇ ਨਿਰਦੇਸ਼ ਦਿੱਤੇ, ਜਦੋਂ ਕਿ ਏਡੀਜੀਪੀ ਲਾਅ ਐਂਡ ਆਰਡਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਲੋੜੀਂਦੀ ਫੋਰਸ ਜੁਟਾ ਦਿੱਤੀ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੁਲਿਸ ਨੇ 2 ਗੱਡੀਆਂ ਬਰਾਮਦ ਕੀਤੀਆਂ ਹਨ। ਟੋਯੋਟਾ ਕਰੋਲਾ ਅਤੇ ਬੋਲੈਰੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਦੋਵਾਂ ਗੱਡੀਆਂ ‘ਤੇ ਦਿੱਲੀ ਦੇ ਨੰਬਰ ਲੱਗੇ ਹੋਏ ਹਨ। ਜਦੋਂ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ ਉਸ ‘ਚ ਇਹ ਦੋਵੇਂ ਗੱਡੀਆਂ ਨਜ਼ਰ ਆ ਰਹੀਆਂ ਹਨ। ਫਾਇਰਿੰਗ ਕਰਨ ਤੋਂ ਬਾਅਦ ਗੱਡੀਆਂ ਛੱਡ ਕੇ ਮੂਸੇਵਾਲਾ ਦੇ ਕਾਤਲ ਭੱਜ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: