ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਦੇ ਬਾਅਦ ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਫੜਨਵੀਸ ਨੇ ਐਲਾਨ ਕੀਤਾ ਕੀਤਾ ਏੇਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਸੀਐੱਮ ਅਹੁਦੇ ਦੀ ਸਹੁੰ ਚੁੱਕਣਗੇ।
ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜਨਤਾ ਨੇ ਮਹਾਵਿਕਾਸ ਅਘਾੜੀ ਨੂੰ ਬਹੁਮਤ ਨਹੀਂ ਦਿੱਤਾ ਸੀ। ਚੋਣਾਂ ਦੇ ਬਾਅਦ ਭਾਜਪਾ ਸਭ ਤੋਂ ਵੱਡੀ ਪਾਰਟੀ ਸੀ। ਭਾਜਪਾ-ਸ਼ਿਵਸੈਨਾ ਨੇ ਗਠਜੋੜ ਵਿਚ ਚੋਣ ਲੜੀ ਸੀ ਪਰ ਸ਼ਿਵਸੈਨਾ ਨੇ ਕਾਂਗਰਸ ਤੇ ਐੱਨਸੀਪੀ ਨਾਲ ਮਿਲ ਕੇ ਸਰਕਾਰ ਬਣਾਈ। ਇਸ ਦੌਰਾਨ ਸ਼ਿਵਸੈਨਾ ਨੇ ਬਾਲ ਸਾਹਿਬ ਠਾਕਰੇ ਦੇ ਵਿਚਾਰਾਂ ਨੂੰ ਵੀ ਤਾਕ ‘ਤੇ ਰੱਖ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਦੌਰਾਨ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਕਿ ਸਰਕਾਰ ਦੇ ਦੋ-ਦੋ ਮੰਤਰੀ ਜੇਲ੍ਹ ਵਿਚ ਹਨ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਬਾਲਾ ਸਾਹਿਬ ਨੇ ਹਮੇਸ਼ਾ ਦਾਊਦ ਦਾ ਵਿਰੋਧ ਕੀਤਾ ਪਰ ਊਧਵ ਸਰਕਾਰ ਦਾ ਇੱਕ ਮੰਤਰੀ ਦਾਊਦ ਨਾਲ ਜੁੜਿਆ ਹੋਇਆ ਹੈ। ਜੇਲ੍ਹ ਵਿਚ ਜਾਣ ਦੇ ਬਾਅਦ ਵੀ ਉਸ ਨੂੰ ਮੰਤਰੀ ਤੋਂ ਹਟਾਇਆ ਨਹੀਂ ਗਿਆ। ਇਹ ਬਾਲਾ ਸਾਹਿਬ ਦਾ ਅਪਮਾਨ ਹੈ।