ਕਿਸਾਨ ਅੰਦੋਲਨ ਵਿਚਕਾਰ ਭਾਜਪਾ ਨੇਤਾ ਤੇ ਰਾਜ ਸਭਾ ਸਾਂਸਦ ਸੁਸ਼ੀਲ ਕੁਮਾਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕਰਦਿਆਂ ਟਵੀਟ ਕੀਤਾ ਹੈ ਅਤੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਅਤੇ ਵਿਚੌਲੀਆਂ ਤੋਂ ਆਜ਼ਾਦੀ ਦਿਵਾਉਣ ਵਾਲੇ ਖੇਤੀ ਕਾਨੂੰਨ ਪੰਜਾਬ-ਹਰਿਆਣਾ ਦੇ ਮੁੱਠੀ ਭਰ ਅਮੀਰ ਕਿਸਾਨਾਂ ਨੂੰ ਛੱਡ ਕੇ ਪੂਰੇ ਦੇਸ਼ ਨੂੰ ਮਨਜ਼ੂਰ ਹਨ ਪਰ ਕਾਂਗਰਸ, ਰਾਜਦ ਅਤੇ ਹੋਰ ਸਹਿਯੋਗੀ ਦਲ ਕਥਿਤ ਕਿਸਾਨ ਅੰਦੋਲਨ ਦੀ ਪਿੱਠ ‘ਤੇ ਹੱਥ ਰੱਖ ਕੇ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨ ਹਿਤੈਸ਼ੀ ਸਰਕਾਰ ਨੂੰ ਬਦਨਾਮ ਕਰਨ ਵਿਚ ਲੱਗੇ ਰਹੇ।
ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਦਲਾਂ ਨੇ ਐੱਮ. ਐੱਸ. ਪੀ. ਬੰਦ ਹੋਣ ਦੀ ਅਫਵਾਹ ਫੈਲਾਈ, ਜਦੋਂ ਕਿ ਸਰਕਾਰ ਨੇ ਕਣਕ, ਝੋਨੇ, ਸਰ੍ਹੋਂ ਸਣੇ ਅੱਧਾ ਦਰਜਨ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 40 ਤੋਂ 65 ਫੀਸਦੀ ਤੱਕ ਵਧਾਇਆ। ਇਸ ਸਾਲ ਵਧੇ ਹੋਏ ਸਮਰਥਨ ਮੁੱਲ ‘ਤੇ ਕਣਕ ਦੀ ਰਿਕਾਰਡ ਖਰੀਦ ਹੋਈ ਅਤੇ ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਹੋਇਆ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਗੌਰਤਲਬ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰਦਿਆਂ ਲਗਭਗ ਸਾਲ ਹੋ ਗਿਆ ਹੈ ਅਤੇ ਅਜੇ ਵੀ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋਏ ਹਨ। ਇਸ ਵਿਚਕਰ ਖ਼ਬਰਾਂ ਹਨ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਯਤਨ ਕਰ ਸਕਦੀ ਹੈ। ਸਾਲ 2022 ਵਿੱਚ ਲਗਭਗ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਵਿੱਚੋਂ ਭਾਜਪਾ ਲਈ ਪੰਜਾਬ ਇਸ ਵਾਰ ਅਹਿਮ ਹੈ ਕਿਉਂਕਿ ਇਸ ਵਾਰ ਉਹ ਇਕੱਲੀ ਮੈਦਾਨ ਵਿੱਚ ਉਤਰ ਰਹੀ ਹੈ।