ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ, ਅਧਿਕਾਰੀਆਂ ਦੀ ਪੋਸਟਿੰਗ ਤੇ ਤਬਾਦਲੇ ਮਾਮਲਿਆਂ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਮੁੜ ਤੋਂ ਸ਼ਿਕੰਜਾ ਕੱਸਿਆ ਗਿਆ। ED ਵੱਲੋਂ ਸਾਬਕਾ ਮੁੱਖ ਚੰਨੀ ਤੋਂ ਲਗਭਗ ਸਾਢੇ ਪੰਜ ਘੰਟੇ ਪੁੱਛਗਿਛ ਕੀਤੀ ਗਈ ਪਰ ਇਸ ਦੌਰਾਨ ਚੰਨੀ ਈਡੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਪੱਲਾ ਝਾੜਦੇ ਨਜ਼ਰ ਆਏ।
ਪੁੱਛਗਿਛ ਦੌਰਾਨ ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅਧਿਕਾਰੀਆਂ ਦੇ ਤਬਾਦਲੇ ਤੋ ਪੋਸਟਿੰਗ ਬਾਰੇ ਸਵਾਲ ਪੁੱਛੇ ਗਏ। ਅਧਿਕਾਰੀਆਂ ਦੀ ਤਾਇਨਾਤੀ ਤੇ ਤਬਾਦਲੇ ਦੇ ਸਵਾਲਾਂ ‘ਤੇ ਚੰਨੀ ਨੇ ਚੁੱਪ ਵੱਟੀ ਰਹੀ। ਇਹ ਵੀ ਚਰਚਾ ਹੈ ਕਿ ਈਡੀ ਵੱਲੋਂ ਉਨ੍ਹਾਂ ਅਧਿਕਾਰੀਆਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ ਜੋ ਚੰਨੀ ਦੇ ਕਾਜਕਾਲ ਦੌਰਾਨ ਸੀਐੱਮਓ ਵਿਚ ਮੌਜੂਦ ਸਨ।
ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਚੰਨੀ ਈਡੀ ਦੇ ਦਫਤਰ ਬੀਤੇ ਦਿਨੀਂ ਲਗਭਗ 12 ਵਜੇ ਪਹੁੰਚੇ ਸਨ ਤੇ ਲਗਭਗ ਸਾਢੇ 5 ਘੰਟਿਆਂ ਮਗਰੋਂ ਉਹ ਈਡੀ ਦਫਤਰ ਤੋਂ ਬਾਹਰ ਆਏ। ਸਭ ਤੋਂ ਪਹਿਲਾਂ ਸਵਾਲ ਈਡੀ ਵਲੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਭਾਣਜੇ ਕੋਲੋਂ ਮਿਲੇ 10 ਕਰੋੜ ਰੁਪਏ ਕਿਸ ਦੇ ਸਨ? ਚੰਨੀ ਸਾਬ੍ਹ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਈਡੀ ਵੱਲੋਂ ਦੁਬਾਰਾ ਸਾਬਕਾ CM ਚੰਨੀ ਤੋਂ ਪੁੱਛਗਿਛ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਗੌਰਤਲਬ ਹੈ ਕਿ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ਦੇ ਬਾਅਦ 31 ਮਾਰਚ ਨੂੰ ਈਡੀ ਵੱਲੋਂ ਜਲੰਧਰ ਦੀ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ਦੇ ਮਾਮਲੇ ਵਿੱਚ ਅਗਲੀ ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ।