ਮੈਰੀਲੇਬੋਨ ਕ੍ਰਿਕਟ ਕਲੱਬ (ਐਮਸੀਸੀ) ਨੇ 18 ਅੰਤਰਰਾਸ਼ਟਰੀ ਖਿਡਾਰੀਆਂ (ਔਰਤਾਂ ਅਤੇ ਪੁਰਸ਼ਾਂ) ਨੂੰ ਆਪਣੇ ਕਲੱਬ ਦੀ ਉਮਰ ਭਰ ਦੀ ਮੈਂਬਰਸ਼ਿਪ ਸਨਮਾਨ ਵਜੋਂ ਦਿੱਤੀ ਹੈ। ਇਨ੍ਹਾਂ 18 ਖਿਡਾਰੀਆਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ 2 ਖਿਡਾਰੀ ਵੀ ਹਨ, ਜਿਨ੍ਹਾਂ ਵਿੱਚ ਸਾਬਕਾ ਤਜਰਬੇਕਾਰ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਅਤੇ ਸਪਿਨਰ ਹਰਭਜਨ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 4 ਇੰਗਲੈਂਡ, 4 ਦੱਖਣੀ ਅਫਰੀਕਾ, 3 ਵੈਸਟਇੰਡੀਜ਼, 2 ਆਸਟਰੇਲੀਆਈ, 1-1 ਸ੍ਰੀਲੰਕਾ, ਨਿਊਜ਼ੀਲੈਂਡ ਅਤੇ ਜ਼ਿੰਬਾਬਵੇ ਦੇ ਖਿਡਾਰੀ ਇਸ ਸੂਚੀ ਵਿੱਚ ਸ਼ਾਮਲ ਹਨ।
ਇੰਗਲੈਂਡ ਦੇ ਖਿਡਾਰੀਆਂ ਵਿੱਚ ਸਾਬਕਾ ਕਪਤਾਨ ਸਰ ਐਲੀਸਟਰ ਕੁੱਕ, ਇਆਨ ਬੈਲ, ਮਾਰਕਸ ਟ੍ਰੇਸਕੋਥਿਕ ਅਤੇ ਸਾਬਕਾ ਮਹਿਲਾ ਵਿਕਟਕੀਪਰ ਸਾਰਾਹ ਟੇਲਰ ਸ਼ਾਮਲ ਹਨ। ਦੱਖਣੀ ਅਫਰੀਕਾ ਦੇ ਖਿਡਾਰੀਆਂ ਵਿੱਚ, ਹਾਸ਼ਿਮ ਅਮਲਾ, ਹਰਸ਼ੇਲ ਗਿਬਸ, ਜੈਕ ਕੈਲਿਸ ਅਤੇ ਮੌਰਨੇ ਮੌਰਕਲ ਨੂੰ ਇਸ ਸਨਮਾਨਯੋਗ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਡੇਮੀਅਨ ਮਾਰਟਿਨ ਅਤੇ ਮਹਿਲਾ ਬੱਲੇਬਾਜ਼ ਅਲੈਕਸ ਬਲੈਕਵੈਲ ਨੂੰ ਆਸਟਰੇਲੀਆ ਲਈ ਚੁਣਿਆ ਗਿਆ ਹੈ।
ਵਿੰਡੀਜ਼ ਦੇ ਤਿੰਨ ਖਿਡਾਰੀਆਂ ਨੂੰ ਇਸ ਸੂਚੀ ਵਿੱਚ ਸਨਮਾਨ ਪ੍ਰਾਪਤ ਹੋਇਆ ਹੈ, ਜਿਸ ਵਿੱਚ ਮੌਜੂਦਾ ਕਮੈਂਟੇਟਰ ਇਆਨ ਬਿਸ਼ਪ, ਸ਼ਿਵਨਾਰਾਇਣ ਚੰਦਰਪਾਲ ਅਤੇ ਰਾਮਨਰੇਸ਼ ਸਰਵਨ ਦੇ ਨਾਂ ਸ਼ਾਮਲ ਕੀਤੇ ਗਏ ਹਨ। ਸਾਰਾ ਮੈਕਗਲਾਸ਼ਨ, ਰੰਗਨਾ ਹੇਰਾਥ ਅਤੇ ਗ੍ਰਾਂਟ ਫਲਾਵਰ, ਕ੍ਰਮਵਾਰ ਤਿੰਨ ਹੋਰ ਦੇਸ਼ਾਂ ਨਿਊਜ਼ੀਲੈਂਡ, ਸ਼੍ਰੀਲੰਕਾ ਅਤੇ ਜ਼ਿੰਬਾਬਵੇ ਤੋਂ ਮੈਂਬਰਸ਼ਿਪ ਨਾਲ ਸਨਮਾਨਿਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!
ਐਮਸੀਸੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਖਬਰ ਬਾਰੇ ਜਾਣਕਾਰੀ ਦਿੱਤੀ, ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਐਮਸੀਸੀ ਵਿਸ਼ਵ ਦੇ ਕੁਝ ਸਰਬੋਤਮ ਕ੍ਰਿਕਟਰਾਂ ਨੂੰ ਕਲੱਬ ਦੀ ਆਨਰੇਰੀ ਜੀਵਨ ਮੈਂਬਰਸ਼ਿਪ ਪ੍ਰਦਾਨ ਕਰਦਾ ਹੈ। ਸਾਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਨਵੀਨਤਮ ਪੁਰਸ਼ਾਂ ਅਤੇ ਔਰਤਾਂ ਦੇ ਨਾਵਾਂ ਦੀ ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ।