ਭਾਰਤੀ ਖਿਡਾਰੀਆਂ ਦਾ ਕਾਮਨਵੈਲਥ ਗੇਮਸ 2022 ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਤਮਗਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਦੀ ਟੇਬਲ ਟੈਨਿਸ ਪੁਰਸ਼ ਟੀਮ ਨੇ ਫਾਈਨਲ ਵਿਚ ਸਿੰਗਾਪੁਰ ਨੂੰ 3-1 ਨਾਲ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ।
ਹਰਮੀਤ ਦੇਸਾਈ ਅਤੇ ਜੀ ਸਾਥੀਆਨ ਦੀ ਜੋੜੀ ਨੇ ਯੋਨ ਇਜਾਕ ਕਵੇਕ ਤੇ ਯੂ ਇਨ ਕੋਏਨ ਪਾਂਗ ਦੀ ਜੋੜੀ ਨੂੰ 13-11, 11-7, 11-5 ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸੈਮੀਫਾਈਨਲ ਵਿਚ ਨਾਈਜੀਰੀਆ ਦੇ ਵਿਸ਼ਵ ਰੈਂਕਿੰਗ ਵਿਚ 15ਵੇਂ ਸਥਾਨ ‘ਤੇ ਕਾਬਜ਼ ਖਿਡਾਰੀ ਅਰੁਣਾ ਕਾਦਰੀ ਨੂੰ ਹਰਾਉਣ ਵਾਲੇ ਸ਼ਰਤ ਪੁਰਸ਼ ਏਕਲ ਦੇ ਪਹਿਲੇ ਮੈਚ ਵਿਚ ਝੇ ਯੂ ਕਲਾਰੈਂਸਚੀਯੂ ਹਾਰ ਗਏ। ਸਿੰਗਾਪੁਰ ਦੇ ਖਿਡਾਰੀ ਨੇ ਉਨ੍ਹਾਂ ਨੂੰ 11-7 12-14, 11-3, 11-9 ਨਾਲ ਹਰਾਇਆ।
ਵਿਸ਼ਵ ਰੈਂਕਿੰਗ ਵਿਚ 35ਵੇਂ ਸਥਾਨ ‘ਤੇ ਕਾਬਜ਼ ਜੀ ਸਾਥੀਆਨ ਨੇ ਇਸ ਦੇ ਬਾਅਦ ਪਾਂਗ ਨੂੰ 12-10, 7-11, 11-7, 11-4 ਨਾਲ ਹਰਾ ਕੇ ਮੁਕਾਬਲੇ ਵਿਚ ਭਾਰਤ ਦੀ ਵਾਪਸੀ ਕਰਾਈ। ਹਰਮੀਤ ਦੇਸਾਈ ਨੇ ਇਸ ਦੇ ਤੀਜੇ ਸਿੰਗਲ ਮੁਕਾਬਲੇ ਵਿਚ ਚੀਯੂ ਨੂੰ 11-8, 11-5, 11-6 ਨਾਲ ਹਰਾ ਕੇ ਸ਼ਰਤ ਦੀ ਹਾਰਤ ਦਾ ਬਦਲਾ ਲੈਣ ਦੇ ਨਾਲ ਭਾਰਤ ਨੂੰ ਮੁਕਾਬਲੇ ਵਿਚ ਸੋਨੇ ਦਾ ਤਮਗਾ ਦਿਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਭਾਰਤ ਫਿਲਹਾਲ ਕਾਮਨਵੈਲਥ ਗੇਮਸ 2022 ਦੀ ਤਮਗਾ ਸੂਚੀ ਵਿਚ 6ਵੇਂ ਸਥਾਨ ‘ਤੇ ਹੈ। ਭਾਰਤ ਨੇ ਹੁਣ ਤੱਕ 12 ਮੈਡਲਆਪਣੇ ਨਾਂ ਕੀਤੇ ਹਨ ਜਿਨ੍ਹਾਂ ਵਿਚ 5 ਗੋਲਡ ਹਨ। ਭਾਰਤ ਨੇ ਟੇਬਲ ਟੈਨਿਸ ਤੇ ਲਾਂਸ ਬਾਲਸ ਵਿਚ 1-1 ਗੋਲਡ ਜਦੋਂ ਕਿ ਤਿੰਨ ਸੋਨ ਤਮਗੇ ਵੇਟਲਿਫਟਿੰਗ ਵਿਚ ਜਿੱਤੇ ਹਨ। ਦੱਸ ਦੇਈਏ ਕਿ ਭਾਰਤ ਹੁਣ ਤੱਕ ਚਾਰ ਚਾਂਦੀ ਤੇ ਤਿੰਨ ਕਾਂਸੇ ਦੇ ਤਮਗੇ ਹਾਸਲ ਕਰ ਚੁੱਕਾ ਹੈ। ਸੂਚੀ ਵਿਚ ਟੌਪ ‘ਤੇ ਆਸਟ੍ਰੇਲੀਆ ਹੈ, ਜਿਸ ਦੇ ਖਾਤੇ ‘ਚ 70 ਤੋਂ ਜ਼ਿਆਦਾ ਮੈਡਲ ਹਨ ਤੇ ਇੰਗਲੈਂਡ ਦੂਜੇ ਨੰਬਰ ‘ਤੇ ਹੈ।