ਮੋਹਾਲੀ ਸਪੈਸ਼ਲ ਕੋਰਟ ਨੇ ਸੁਖਪਾਲ ਖਹਿਰਾ ਨੂੰ ਇੱਕ ਦਿਨ ਦੀ ਰਿਮਾਂਡ ਭੇਜਿਆ ਹੈ। ਈ. ਡੀ. ਅਧਿਕਾਰੀਆਂ ਵੱਲੋਂ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਸੁਖਪਾਲ ਖਹਿਰੇ ਨੂੰ ਸਵੇਰੇ 10 ਵਜੇ ਮੁੜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਗੌਰਤਲਬ ਹੈ ਕਿ ਮਨੀ ਲਾਂਡਰਿੰਗ ਮਾਮਲੇ ਵਿਚ ਈ. ਡੀ. ਨੇ ਸੁਖਪਾਲ ਸਿੰਘ ਖਹਿਰਾ ਨੂੰ ਹਿਰਾਸਤ ਵਿਚ ਲਿਆ ਹੈ। ਖਹਿਰਾ ਨੂੰ ਚੰਡੀਗੜ੍ਹ ਵਿਖੇ ਈ. ਡੀ. ਵੱਲੋਂ ਪੁੱਛਗਿਛ ਲਈ ਬੁਲਾਇਆ ਗਿਆ ਸੀ ਜਿਥੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।