ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 11 ਵਜੇ ਰਿਹਾਅ ਹੋ ਰਹੇ ਹਨ। ਸਿੱਧੂ 320 ਦਿਨ ਬਾਅਦ ਪਟਿਆਲਾ ਸੈਂਟਰਲ ਜੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਨੇ ਪਟਿਆਲਾ ਵਿਚ ਹੋਏ ਰੋਡਰੇਜ ਕੇਸ ਵਿਚ ਇਕ ਸਾਲ ਦੀ ਕੈਦ ਕੱਟੀ।
ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਨਵਜੋਤ ਸਿੰਘ ਸਿਧੂ ਨੂੰ ਇਹ ਫਾਇਦਾ ਮਿਲ ਰਿਹਾ ਹੈ ਅਤੇ ਉਹ 19 ਮਈ ਤੋਂ 48 ਦਿਨ ਪਹਿਲਾਂ ਹੀ ਰਿਹਾਅ ਹੋ ਰਹੇ ਹਨ। ਸਿੱਧੂ ਦੇ ਟਵਿੱਟਰ ਪੇਜ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ। ਟਵੀਟ ਵਿਚ ਲਿਖਿਆ ਸੀ ਕਿ ਸੀਨੀਅਰ ਅਧਿਕਾਰੀਆਂ ਨੇ ਰਿਹਾਈ ਦੀ ਸੂਚਨਾ ਦਿੱਤੀ ਹੈ।
ਸਿੱਧੂ ਨੂੰ ਰਿਸੀਵ ਕਰਨ ਲਈ ਇਸ ਵਾਰ ਕੋਈ ਵੱਡਾ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾ ਰਿਹਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।
ਰਿਹਾਈ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ‘ਤੇ ਐਕਸ਼ਨ ਲੈ ਲਿਆ ਹੈ। ਅੰਮ੍ਰਿਤਸਰ ਈਸਟ ਵਿਚ ਨਿਊ ਅੰਮ੍ਰਿਤਸਰ ਬਲਾਕ ਪ੍ਰਧਾਨ ਨਵਤੇਜ ਸਿੰਘ ਸੁਲਤਾਨਵਿੰਡ ਨੂੰ ਹਟਾ ਦਿੱਤਾ ਹੈ। ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਭੇਜੀ ਚਿੱਠੀ ਵਿਚ ਲਿਖਿਆ ਹੈ ਕਿ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾਂ ‘ਤੇ ਇਹ ਕਦਮ ਚੁੱਕਿਆ ਗਿਆ ਹੈ। ਨਵਤੇਜ ਸੁਲਤਾਨਵਿੰਡ ਪਾਰਟੀ ਦੇ ਆਯੋਜਿਤ ਪ੍ਰੋਗਰਾਮਾਂ ਵਿਚ ਗੈਰ-ਹਾਜ਼ਰ ਰਹਿ ਰਹੇ ਸਨ।
ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਸਿੱਧਾ ਕਾਲੀ ਮਾਤਾ ਮੰਦਰ ਤੇ ਦੁੱਖ ਨਿਵਾਰਣ ਗੁਰਦੁਆਰਾ ਵਿਚ ਮੱਥਾ ਟੇਕਣ ਪਹੁੰਚਣਗੇ। ਉਥੋਂ ਉਹ ਸਿੱਧਾ ਘਰ ਪਹੁੰਚਣਗੇ ਜਿਥੇ ਉਹ ਕੁਝ ਸਮਾਂਆਪਣੀ ਪਤਨੀ ਡਾ. ਨਵਜੋਤ ਸਿੰਘ ਸਿੱਧੂ ਨਾਲ ਰਹਿਣਗੇ।
ਇਹ ਵੀ ਪੜ੍ਹੋ : ਫਿਰ ਪੰਜਾਬ ‘ਚ ਡਰਾਉਣ ਲੱਗਾ ਕੋਰੋਨਾ, ਸਿਹਤ ਵਿਭਾਗ ਦੇ ਨਿਰਦੇਸ਼- ‘ਖੰਘ-ਜ਼ੁਕਾਮ ਦੇ ਮਰੀਜ਼ਾਂ ਦਾ ਹੋਵੇ ਕੋਵਿਡ ਟੈਸਟ’
ਗੌਰਤਲਬ ਹੈ ਕਿ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਪੀੜਤ ਸਨ। ਉਹ ਕੈਂਸਰ ਸਟੇਜ-2 ‘ਤੇ ਸੀ। ਡੇਰਾ ਬੱਸੀ ਦੇ ਹੀ ਇਕ ਪ੍ਰਾਈਵੇਟ ਹਸਪਤਾਲ ਵਿਚ ਉਨ੍ਹਾਂ ਦਾ ਆਪ੍ਰੇਸ਼ਨ ਹੋਇਆ। ਜਿਥੇ ਉਨ੍ਹਾਂ ਨੇ ਬੁੱਧਵਾਰ ਨੂੰ ਹੀ ਛੁੱਟੀ ਦਿੱਤੀ ਗਈ ਹੈ। ਹੁਣ ਉਹ ਪਟਿਆਲਾ ਸਥਿਤ ਘਰ ਵਿਚ ਹਨ ਤੇ ਪੂਰੀ ਤਰ੍ਹਾਂ ਤੋਂ ਬੈੱਡ ਰੈਸਟ ‘ਤੇ ਹਨ। ਨਵਜੋਤ ਸਿੰਘ ਸਿੱਧੂ ਰਿਹਾਅ ਹੋਣ ਦੇ ਬਾਅਦ ਉਨ੍ਹਾਂ ਕੋਲ ਹੀ ਸਿੱਧਾ ਪਹੁੰਚਣਗੇ।
ਵੀਡੀਓ ਲਈ ਕਲਿੱਕ ਕਰੋ -: