ਟੀਮ ਇੰਡੀਆ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਖਿਤਾਬ ‘ਤੇ 5ਵੀਂ ਵਾਰ ਕਬਜ਼ਾ ਕਰ ਲਿਆ ਹੈ। ਭਾਰਤ ਨੇ ਇੰਗਲੈਂਡ ਨੂੰ ਫਾਈਨਲ ਮੈਚ ‘ਚ 4 ਵਿਕਟ ਤੋਂ ਹਰਾ ਦਿੱਤਾ। ਇਸ ਜਿੱਤ ‘ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੁਵਾ ਕ੍ਰਿਕਟਰਾਂ ‘ਤੇ ਉਨ੍ਹਾਂ ਬਹੁਤ ਮਾਣ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕ੍ਰਿਕਟਰਾਂ ਨੇ ਟੂਰਨਾਮੈਂਟ ਰਾਹੀਂ ਕਾਫੀ ਮਜ਼ਬੂਤੀ ਦਿਖਾਈ ਹੈ। ਉੱਚ ਪੱਧਰ ‘ਤੇ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਅਤੇ ਸਮਰੱਥ ਹੱਥਾਂ ‘ਚ ਹੈ।
ਭਾਰਤ ਲਈ ਨਿਸ਼ਾਂਤ ਸੰਧੂ ਨੇ ਨਾਟਾਊਟ ਅਰਧ ਸੈਂਕੜਾ ਪਾਰੀ ਖੇਡੀ। ਉਨ੍ਹਾਂ ਦੇ ਇਸ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਖਿਤਾਬੀ ਮੁਕਾਬਲੇ ‘ਚ ਜਿੱਤ ਹਾਸਲ ਕੀਤੀ। ਨਿਸ਼ਾਂਤ ਦੇ ਨਾਲ-ਨਾਲ ਸ਼ੇਖ ਰਸ਼ੀਦ ਨੇ ਵੀ ਅਰਧ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2000, 2008, 2012 ਅਤੇ 2018 ‘ਚ ਵੀ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ।
ਭਾਰਤ ਲਈ ਰਾਜਵ ਬਾਵਾ ਨੇ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਝਟਕੀਆਂ। ਉਨ੍ਹਾਂ ਨੇ 9.5 ਓਵਰਾਂ ‘ਚ 31 ਦੌੜਾਂ ਬਣਾਈਆਂ ਅਤੇ ਇਕ ਮੈਡਨ ਓਵਰ ਵੀ ਕੱਢਿਆ ਜਦੋਂ ਕਿ ਰਵੀ ਕੁਮਾਰ ਨੇ 9 ਓਵਰਾਂ ‘ਚ 34 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਰਵੀ ਨੇ ਵੀ ਇਕ ਮੈਡਨ ਓਵਰ ਕੱਢਿਆ। ਕੌਸ਼ਲ ਤਾਬੇ ਨੇ 5 ਓਵਰਾਂ ‘ਚ 29 ਦੌੜਾਂ ਦੇ ਕੇ ਇੱਕ ਵਿਕਟ ਲਿਆ।
ਗੌਰਤਲਬ ਹੈ ਕਿ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਤੱਕ ਪਹੁੰਚਣ ਤੋਂ ਪਹਿਲਾਂ ਟੀਮ ਇੰਡੀਆ ਨੇ ਕਈ ਵੱਡੀਆਂ ਟੀਮਾਂ ਨੇ ਹਰਾਇਆ। ਭਾਰਤ ਨੇ ਦੱਖਣ ਅਫਰੀਕਾ ਨੂੰ 45 ਦੌੜਾਂ ਤੋਂ ਹਰਾਇਆ ਸੀ ਜਦੋਂ ਕਿ ਆਇਰਲੈਂਡ ਖਿਲਾਫ 174 ਦੌੜਾਂ ਤੋਂ ਜਿੱਤ ਹਾਸਲ ਕੀਤੀ ਸੀ। ਉਸ ਨੇ ਬੰਗਲਾਦੇਸ਼ ਨੂੰ 5 ਵਿਕਟ ਅਤੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨੂੰ 96 ਦੌੜਾਂ ਤੋਂ ਹਰਾਇਆ ਸੀ। ਇਸ ਦੇ ਨਾਲ-ਨਾਲ ਭਾਰਤ ਨੇ ਯੁਗਾਂਡਾ ਨੂੰ 326 ਦੌੜਾਂ ਤੋਂ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: