ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਨ ਕਰ ਰਹੇ ਹਨ। ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਓਮਿਕਰੋਨ ਦੇ ਪ੍ਰਕੋਪ ‘ਤੇ ਕਿਹਾ ਕਿ ਵਿਗਿਆਨਕ ਇਸ ‘ਤੇ ਕੰਮ ਕਰ ਰਹੇ ਹਨ। ਪਰ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਨਵੇਂ ਸਾਲ ਵਿਚ ਤੁਹਾਨੂੰ ਸਾਰਿਆਂ ਨੂੰ ਖੁਦ ਨੂੰ ਹੋਰ ਬੇਹਤਰ ਕਰਨ ਦਾ ਸੰਕਲਪ ਲੈਣਾ ਪਵੇਗਾ। ਇਹ ਪੀ. ਐੱਮ. ਮੋਦੀ ਦਾ 84ਵਾਂ ਅਤੇ ਸਾਲ ਦਾ ਆਖਰੀ ‘ਮਨ ਕੀ ਬਾਤ’ ਪ੍ਰੋਗਰਾਮ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਦੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਪੀ. ਐੱਮ. ਮੋਦੀ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਬਚਾਅ ਅਤੇ ਨਵੇਂ ਸਾਲ ‘ਤੇ ਕੋਰੋਨਾ ਪ੍ਰੋਟਾਕਲ ਦਾ ਪਾਲਣ ਕਰਨ ‘ਤੇ ਆਪਣੀ ਗੱਲ ਰੱਖ ਸਕਦੇ ਹਨ।
PM ਮੋਦੀ ਨੇ ਕਿਹਾ ਕਿ ਲੋਕਾਂ ਨੂੰ ਕਿਤਾਬ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਚੰਗਾ ਟ੍ਰੈਂਡ ਹੈ। ਪ੍ਰੋਗਰਾਮ ਵਿਚ ਗ੍ਰੀਸ ਦੇ ਵਿਦਿਆਰਥੀਆਂ ਨੇ ‘ਵੰਦੇ ਮਾਤਰਮ’ ਦੇਸ਼ ਨੂੰ ਸੁਣਾਇਆ, ਜਿਸ ਦੀ ਪੀ. ਐੱਮ. ਮੋਦੀ ਨੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ‘ਆਜ਼ਾਦੀ ਦਾ ਮਹਾਉਤਸਵ’ ਸਾਨੂੰ ਆਜ਼ਾਦੀ ਲਈ ਜੰਗ ਨੂੰ ਜਾਨਣ ਦਾ ਮੌਕਾ ਦਿੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਚਰਚਾ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਸਾਰੇ ਪਲੇਟਫਾਰਮਸ ‘ਤੇ ਲਾਈਵ ਦੇਖਿਆ ਜਾ ਸਕਦਾ ਹੈ। ਨਾਲ ਹੀ ਪ੍ਰਧਾਨ ਮੰਤਰੀ ਦਫਤਰ ਸਣੇ ਵੱਖ-ਵੱਖ ਵਿਭਾਗਾਂ ਦੇ ਯੂ ਟਿਊਬ ਚੈਨਲਸ ਅਤੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਦਾ ਟੈਲੀਕਾਸਟ ਹੋਵੇਗਾ।
ਗੌਰਤਲਬ ਹੈ ਕਿ ਮਨ ਕੀ ਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਰਾਸ਼ਟਰ ਦੇ ਨਾਂ ਆਪਣੇ ਖਾਸ ਸੰਬੋਧਨ ਵਿਚ ਤਿੰਨ ਵੱਡੇ ਐਲਾਨ ਕੀਤੇ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਹੁਣ 15 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਮਿਲਣ ਜਾ ਰਹੀ ਹੈ। ਇਸ ਦੇ ਨਾਲ ਹੀ ਫਰੰਟਲਾਈਨ ਵਰਕਸ,ਹੈਲਥ ਵਰਕਰਸ ਤੇ 60 ਸਾਲ ਤੋਂ ਵੱਧ ਦੇ ਗੰਭੀਰ ਬੀਮਾਰੀ ਵਾਲਿਆਂ ਨੂੰ ਬੂਸਟਰ ਡੋਜ਼ ਦੇਣ ਦਾ ਵੀ ਐਲਾਨ ਕੀਤਾ ਹੈ।