ਪੰਜਾਬ ਵਿੱਚ ਵਰਚੁਅਲ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਆਉਣਗੇ। ਪੀ. ਐੱਮ. ਮੋਦੀ ਨੇ ਵਰਚੁਅਲ ਰੈਲੀ ਦੌਰਾਨ ਕਾਂਗਰਸ ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਸਿੱਖ ਕੌਮ ਲਈ ਖੜੀ ਹੈ, ਜਦੋਂ ਕਿ ਕਾਂਗਰਸ ਸਿਰਫ ਸੱਤਾ ਲਈ ਕੰਮ ਕਰਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਹਮੇਸ਼ਾ ਸਿੱਖ ਪ੍ਰੰਪਰਾ ਦੇ ਵਿਰੋਧ ਵਿਚ ਨਜ਼ਰ ਆਏ ਜਦੋਂ ਕਿ ਭਾਜਪਾ ਤੇ NDA ਹਮੇਸ਼ਾ ਇਸ ਦੇ ਨਾਲ ਖੜ੍ਹੇ ਰਹੇ ਹਨ। ਕੁਝ ਲੋਕਾਂ ਲਈ ਪੰਜਾਬ ਸਿਰਫ ਤੇ ਸਿਰਫ ਸੱਤਾ ਦਾ ਸਾਧਨ ਰਿਹਾ ਹੈ। ਸਾਡੇ ਲਈ ਗੁਰੂ ਪ੍ਰੰਪਰਾ ਤੇ ਪੰਜਾਬੀਆਂ ਦੀ ਸੇਵਾ ਤੇ ਸਤਿਕਾਰ ਦੀ ਪ੍ਰੰਪਰਾ ਨੂੰ ਨਿਭਾਉਣ ਦਾ ਮਾਧਿਅਮ ਰਿਹਾ ਹੈ। ਅਜਿਹੇ ਲੋਕਾਂ ਨੇ ਪੰਜਾਬ ‘ਤੇ ਰਾਜ ਕਰਨ ਲਈ ਕੀ-ਕੀ ਸਾਜ਼ਿਸ਼ ਨਹੀਂ ਰਚੀ। ਅਸੀਂ ਦੁਨੀਆ ਭਰ ਵਿਚ ਸਿੱਖ ਆਸਥਾ ਨੂੰ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ। ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ। ਅਸੀਂ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ।
ਮੋਦੀ ਨੇ ਕਿਹਾ ਕਿ ਵਨ ਡਿਸਟ੍ਰਿਕਟ-ਵਨ ਪ੍ਰੋਡਕਟ ਤਹਿਤ ਉਦਯੋਗਿਕ ਕੇਂਦਰਾਂ ਦਾ ਵਿਕਾਸ ਕੀਤਾ ਜਾਵੇਗਾ। ਲੁਧਿਆਣਾ ਦੀ ਟੈਕਸਟਾਈਲ ਸੈਕਟਰ ਨੂੰ ਵਧਾਇਆ ਜਾਵੇਗਾ। ਇਸ ਲਈ ਇੰਡਸਟਰੀ ਨੂੰ ਇੰਸੈਂਟਿਵ ਦਿੱਤਾ ਜਾਵੇਗਾ। ਡਬਲ ਇੰਜਣ ਦੀ ਸਰਕਾਰ ਵਿਚ ਤੇਜ਼ੀ ਨਾਲ ਪੰਜਾਬ ਦਾ ਵਿਕਾਸ ਹੋਵੇਗਾ।
ਕਾਂਗਰਸ ਕਰਤਾਰਪੁਰ ਨੂੰ ਵੀ ਭਾਰਤ ਵਿਚ ਨਾ ਰੱਖ ਸਕੀ। ਅਸੀਂ ਕਰਤਾਰਪੁਰ ਦਾ ਰਸਤਾ ਖੋਲ੍ਹਿਆ। ਅਜਿਹੀਆਂ ਕਈ ਉਦਾਹਰਣਾਂ ਹਨ ਜੋ ਪੰਜਾਬ ਦੇ ਗੁਰੂਆਂ ਦੇ ਮਾਣ-ਸਨਮਾਨ ਵਿਚ ਸਾਡੀ ਸੱਚੀ ਨੀਅਤ ਨੂੰ ਦਿਖਾਉਂਦੇ ਹਨ। ਇਹ ਚੋਣਾਂ ਸਿਰਫ MLA ਚੁਣਨ ਲਈ ਨਹੀਂ ਸਗੋਂ ਬਦਲਾਅ ਲਈ ਹਨ। ਅਸੀਂ 11 ਸੰਕਲਪ ਲਏ ਹਨ। ਅਸੀਂ ਬਾਰਡਰ ਏਰੀਆ ਦਾ ਵਿਕਾਸ ਕਰਾਂਗੇ। ਅਗਲੇ 5 ਸਾਲ ਵਿਚ ਇੰਫਰਾ ‘ਤੇ 1 ਲੱਖ ਕਰੋੜ ਖਰਚ ਕਰਾਂਗੇ। ਅੱਤਵਾਦ ਪੀੜਤਾਂ ਦੀ ਸਹਾਇਤਾ ਲਈ ਕਮਿਸ਼ਨ ਦਾ ਗਠਨ ਕਰਾਂਗੇ। ਹਰ ਗਰੀਬ ਨੂੰ ਪੱਕਾ ਘਰ ਦੇਵਾਂਗੇ। ਕੇਂਦਰ ਤੇ ਰਾਜ ਮਿਲ ਕੇ ਬੇਹਤਰ ਤਾਲਮੇਲ ਨਾਲ ਸਰਹੱਤ ਪਾਰ ਤੋਂ ਆਉਣ ਵਾਲੇ ਨਸ਼ੇ ਤੇ ਹਥਿਆਰ ਸਪਲਾਈ ਨੂੰ ਰੋਕਣਗੇ।
PM ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੀਆਂ ਮਾਵਾਂ, ਭੈਣਾਂ ਤੇ ਧੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਸ਼ੇ ਦੀ ਜਿਸ ਸਮੱਸਿਆ ਨੇ ਤੁਹਾਡੇ ਪਰਿਵਾਰ ਨੂੰ ਤਬਾਹ ਕੀਤਾ ਹੈ, ਉਸ ਨੂੰ ਖਤਮ ਕਰਾਂਗੇ। ਪਿਛਲੀਆਂ ਚੋਣਾਂ ਵਿਚ ਜਿਹੜੇ ਲੋਕਾਂ ਨੇ ਨਸ਼ੇ ਸਬੰਧੀ ਤਰ੍ਹਾਂ-ਤਰ੍ਹਾਂ ਦੇ ਭਾਸ਼ਣ ਦਿੱਤੇ ਤੇ ਚੋਣ ਖਤਮ ਹੁੰਦੇ ਹੀ ਗੁਆਚ ਗਏ। ਉਹ ਫਿਰ ਤੋਂ ਮਿੱਠੀਆਂ ਗੱਲਾਂ ਕਰਕੇ ਵੋਟ ਮੰਗ ਰਹੇ ਹਨ। ਉੁਸ ਤੋਂ ਪੰਜਾਬ ਨੂੰ ਸਾਵਧਾਨ ਰਹਿਣਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਇਸ ਰੈਲੀ ਦਾ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਦੇ 18 ਵਿਧਾਨ ਸਭਾ ਖੇਤਰਾਂ ਵਿਚ ਲਾਈਵ ਟੈਲੀਕਾਸਟ ਹੋ ਰਿਹਾ ਹੈ। ਹਰ ਜਗ੍ਹਾ ਵੱਡੀ LED ਲਗਾ ਕੇ 1-1 ਹਜ਼ਾਰ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। 9 ਫਰਵਰੀ ਨੂੰ ਵੀ ਪੀਐੱਮ ਦੀ ਵਰਚੂਅਲ ਰੈਲੀ ਹੋਵੇਗੀ ਜਿਸ ਵਿਚ ਉਹ ਜਲੰਧਰ, ਕਪੂਰਥਲਾ ਤੇ ਬਠਿੰਡਾ ਲੋਕ ਸਭਾ ਦੀਆਂ ਵਿਧਾਨ ਸਭਾ ਸੀਟਾਂ ਵਿਚ ਸੰਬੋਧਨ ਕਰਨਗੇ।