ਸ਼ਟਲਰ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2023 ਵਿੱਚ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ। ਸਿੰਗਲਜ਼ ਵਿੱਚ ਪ੍ਰਮੋਦ ਨੂੰ ਚਾਂਦੀ ਅਤੇ ਸੁਕਾਂਤ ਨੂੰ ਕਾਂਸੀ ਨਾਲ ਸਬਰ ਕਰਨਾ ਪਿਆ। ਪ੍ਰਮੋਦ ਅਤੇ ਸੁਕਾਂਤ ਨੇ ਪੁਰਸ਼ ਡਬਲਜ਼ SL3 ਅਤੇ SL4 ਵਿੱਚ ਕੋਰੀਆਈ ਜੋੜੀ ਜੂ ਡੋਂਗਜੇ ਅਤੇ ਸ਼ਿਨ ਕਯੂੰਗ ਹਵਾਨ ਨੂੰ ਹਰਾਇਆ।
ਫਾਈਨਲ ਵਿਚ ਮੁਕਾਬਲਾ ਸਖਤ ਸੀ ਪਰ ਭਾਰਤ ਦੀ ਜੋੜੀ ਨੇ ਸਿੱਧੇ ਸੈੱਟਾਂ ਵਿਚ ਖੇਡ ਨੂੰ ਖਤਮ ਕਰ ਦਿੱਤਾ। ਪ੍ਰਮੋਦ ਤੇ ਸੁਕਾਂਤ ਦੋਵਾਂ ਨੇ ਟੂਰਨਾਮੈਂਟ ਦਾ ਆਪਣਾ ਸਰਵਸ਼੍ਰੇਸ਼ਠ ਖੇਡ ਖੇਡਿਆ ਤੇ 22-20 ਤੇ 21-19 ਨਾਲ ਸੋਨੇ ਤਮਗੇ ‘ਤੇ ਕਬਜ਼ਾ ਕੀਤਾ।
ਪ੍ਰਮੋਦ ਸਿੰਗਲ SL-3 ਸ਼੍ਰੇਣੀ ਦੇ ਫਾਈਨਲ ਵਿਚ ਆਪਣੇ ਸਾਥੀ ਭਾਰਤੀ ਕੁਮਾ ਨਿਤੇਸ਼ ਤੋਂ 12-21 ਤੇ 13-21 ਹਾਰ ਗਏ ਤੇ ਉਨ੍ਹਾਂ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਪ੍ਰਮੋਦ ਭਗਤ ਨੇ ਕਿਹਾ ਕਿ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਪਰ ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਸਿੰਗਲਜ਼ ਵਿਚ ਮੇਰਾ ਦਿਨ ਖਰਾਬ ਰਿਹਾ ਤੇ ਮੈਂ ਨਿਤੇਸ਼ ਨੂੰ ਚੰਗਾ ਖੇਡਣ ਲਈ ਵਧਾਈ ਦੇਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਦਾ ਦਾਅਵਾ-‘ਬੀਮਾਰੀ ਦਾ ਬਹਾਨਾ ਬਣਾ ਕੈਦ ਤੋਂ ਬਚ ਕੇ ਬ੍ਰਿਟੇਨ ਭੱਜੇ ਨਵਾਜ਼ ਸ਼ਰੀਫ ਪਰਤਣਗੇ ਪਾਕਿਸਤਾਨ’
ਦੂਜੇ ਪਾਸੇ ਸੁਕਾਂਤ ਨੇ ਆਪਣੇ ਸਿੰਗਲਜ਼ SL-4 ਵਰਗ ਵਿਚ ਕਾਂਸੇ ਦਾ ਤਮਗਾ ਹਾਸਲ ਕੀਤਾ। ਇਸ ਬਾਰੇ ਦੱਸਦਿਆਂ ਸੁਕਾਂਤ ਨੇ ਕਿਹਾ ਕਿ ਮੈਂ ਆਪਣੇ ਡਬਲਜ਼ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ ਪਰ ਮੈਂ ਆਪਣੀ ਸਿੰਗਲਜ਼ ਗੇਮ ‘ਤੇ ਹੋਰ ਮਿਹਨਤ ਕਰਾਂਗਾ।
ਪ੍ਰਮੋਦ ਤੇ ਸੁਕਾਂਤ ਦੇ ਕੋਚ ਸ਼ੀਬਾ ਪ੍ਰਸਾਦ ਦਾਸ ਨੇ ਕਿਹਾ ਕਿ ਦੋਵਾਂ ਨੇ ਚੰਗਾ ਖੇਡਿਆ ਪਰ ਸੁਧਾਰ ਦੀ ਬਹੁਤ ਗੁੰਜਾਇਸ਼ ਹੈ। ਮੈਂ ਉਨ੍ਹਾਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਗਲਤੀਆਂ ਬਾਰੇ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: