ਪੰਜਾਬ ਵਿਚ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਖਿਚੋਤਾਣ ਤੇਜ਼ ਹੋ ਗਈ ਹੈ। ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਮਸਲੇ ਦੇ ਹੱਲ ਲਈ ਨਵੇਂ ਡੀਜੀਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਸਬੰਧ ਵਿੱਚ ਯੂਪੀਐਸਸੀ ਨੂੰ ਇੱਕ ਪੈਨਲ ਭੇਜਿਆ ਹੈ। ਇਸ ਪੈਨਲ ਵਿੱਚ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਬੈਚ ਦੇ ਅਧਿਕਾਰੀ ਦਿਨਕਰ ਗੁਪਤਾ, ਇਕਬਾਲ ਪ੍ਰੀਤ ਸਹੋਤਾ, ਐਮਕੇ ਤਿਵਾੜੀ, ਵੀਕੇ ਭੰਵਰਾ, ਪ੍ਰਬੋਧ ਕੁਮਾਰ, ਰੋਹਿਤ ਚੌਧਰੀ, ਸੰਜੀਵ ਕਾਲੜਾ, ਪਰਾਗ ਜੈਨ ਅਤੇ ਬੀਕੇ ਉੱਪਲ ਦੇ ਨਾਂ ਸ਼ਾਮਲ ਹਨ। ਫਿਲਹਾਲ ਸਿੱਧੂ ਦੇ ਅਸਤੀਫੇ ਦਾ ਮੁੱਦਾ ਗੁੰਝਲਦਾਰ ਹੈ।
ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਵੀਰਵਾਰ ਨੂੰ ਦੋ ਘੰਟਿਆਂ ਤੱਕ ਚੱਲੀ ਮੀਟਿੰਗ ਵਿੱਚ ਕੋਈ ਸਹਿਮਤੀ ਨਹੀਂ ਬਣੀ। ਕਾਂਗਰਸ ਹਾਈ ਕਮਾਂਡ ਸੂਬਾ ਕਾਂਗਰਸ ਅਤੇ ਸਰਕਾਰ ਦਰਮਿਆਨ ਵੱਡੇ ਫੈਸਲਿਆਂ ‘ਤੇ ਤਾਲਮੇਲ ਕਰਨ ਲਈ ਇੱਕ ਪੈਨਲ ਦਾ ਗਠਨ ਕਰਨ ਜਾ ਰਹੀ ਹੈ। ਇਸ ਪੈਨਲ ਵਿੱਚ ਸੂਬਾ ਪ੍ਰਧਾਨ ਸਿੱਧੂ, ਮੁੱਖ ਮੰਤਰੀ ਚੰਨੀ ਅਤੇ ਹਾਈ ਕਮਾਂਡ ਦਾ ਪ੍ਰਤੀਨਿਧੀ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਵਿਚਾਲੇ CM ਚੰਨੀ ਅੱਜ ਫਿਰ ਜਾਣਗੇ ਦਿੱਲੀ, ਸੋਨੀਆ ਤੇ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ