ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਖਿਲਾਫ ਬਿਆਨਬਾਜ਼ੀ ਦੇਣ ਤੋਂ ਬਾਜ਼ ਨਹੀਂ ਆ ਰਹੇ। ਸਿੱਧੂ ਚੰਡੀਗੜ੍ਹ ਵਿੱਚ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਚੰਨੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ ਤੇ ਕਿਹਾ ਕਿ ਪਿਛਲੇ ਪੌਣੇ ਪੰਜ ਸਾਲ ਮਸਤੀ ਕਰਨ ਤੋਂ ਬਾਅਦ ਹੁਣ ਦੋ ਮਹੀਨਿਆਂ ਤੋਂ ਲਾਲੀਪਾਪ ਵੰਡੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਸਤੀ ਬਿਜਲੀ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਨਾਲ ਹੀ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਆਖਿਰ ਸਰਕਾਰ ਇਹ ਸਭ ਕੁਝ ਕਿਵੇਂ ਕਰੇਗੀ? ਕਿਉਂਕਿ ਪੰਜਾਬ ਉਤੇ ਪਹਿਲਾਂ ਤੋਂ ਹੀ 5 ਲੱਖ ਕਰੋੜ ਦਾ ਕਰਜ਼ਾ ਹੈ। ਕਮੇਟੀਆਂ ਤੇ ਰੈਸਟ ਹਾਊਸ ਗਿਰਵੀ ਪਏ ਹੋਏ ਹਨ। ਇਹ ਸਮਝੋ ਕਿ ਸਰਕਾਰ ਕਰਜ਼ਾ ਵਾਪਸ ਨਹੀਂ ਕਰੇਗੀ। ਇਹ ਲੋਕਾਂ ਨੂੰ ਹੀ ਦੇਣਾ ਪਵੇਗਾ। ਪੰਜਾਬ ਵਿਚ ਅਮੀਰ ਆਦਮੀ ਸਿਰਫ 225 ਕਰੋੜ ਰੁਪਏ ਦਾ ਟੈਕਸ ਦਿੰਦਾ ਹੈ। ਆਟਾ, ਦਾਲ, ਚੀਨੀ ਤੇ ਨਮਕ ਵਰਗੀਆਂ ਚੀਜ਼ਾਂ ‘ਤੇ ਲਗਭਗ 50 ਹਜ਼ਾਰ ਕਰੋੜ ਆਮ ਆਦਮੀ ਦਿੰਦਾ ਹੈ।
ਸਿੱਧੂ ਨੇ ਕਿਹਾ ਕਿ ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਭਰਿਆ ਹੈ ਤਾਂ ਇਹ ਗੱਲ ਝੂਠ ਹੈ। ਜੇਕਰ ਅਜਿਹਾ ਹੈ ਤਾਂ ਈ. ਟੀ. ਟੀ. ਟੀਚਰਾਂ ਨੂੰ 50-50 ਹਜ਼ਾਰ ਤਨਖਾਹ ਦੇ ਦਿਓ। 2014 ਤੋਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ ਉਨ੍ਹਾਂ ਨੂੰ ਪੈਨਸ਼ਨ ਦਿਓ। ਕੀ ਪੰਜਾਬ ਕੋਲ 50 ਹਜ਼ਾਰ ਕਰੋੜ ਦਾ ਸਰਪਲੱਸ ਹੈ। ਦਿੱਲੀ ਤੇ ਤਾਮਿਲਨਾਡੂ ਕੋਲ ਹੈ। ਸਿੱਧੂ ਨੇ ਕਿਹਾ ਕਿ ਏਜੰਡਿਆਂ ‘ਤੇ ਵੋਟ ਪਾਓ, ਕਿਸੇ ਦੇ ਲਾਲੀਪੌਪ ਉਤੇ ਨਹੀਂ। ਸਿੱਧੂ ਨੇ ਕਿਹਾ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਭਰ ਰਹੇ ਹਾਂ।
ਇੱਕ ਹੋਰ ਸਵਾਲ ਕਰਦਿਆਂ ਸਿੱਧੂ ਨੇ ਪੁੱਛਿਆ ਕਿ ਜੇਕਰ ਪੰਜਾਬ ਕੋਲ ਖਜ਼ਾਨਾ ਹੈ ਤਾਂ ਇੰਡਸਟਰੀ ਨੂੰ ਸਬਸਿਡੀ ਦਿਓ। ਉਨ੍ਹਾਂ ਕਿਹਾ ਕਿ ਪੰਜਾ ਵਿਚ 5.40 ਲੱਖ ਕਰੋੜ ਟੈਕਸ ਆਉਂਦਾ ਹੈ। ਇਸ ਵਿਚੋਂ 75 ਫੀਸਦੀ ਇੰਡਸਟਰੀ ਤੋਂ ਮਿਲਦਾ ਹੈ ਫਿਰ ਪੰਜਾਬ ਵਿਚ ਇੰਡਸਟਰੀ ਕਿਉਂ ਨਹੀਂ ਆ ਰਹੀ। ਹਿਮਾਚਲ ਪ੍ਰਦੇਸ਼ ਵਿਚ ਕਿਉਂ ਜਾ ਰਹੀ ਹੈ। ਪੰਜਾਬ ਇਸ ਮਾਮਲੇ ਵਿਚ 17-18ਵੇਂ ਨੰਬਰ ਉਤੇ ਕਿਉਂ ਹੈ?
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਮੌਕੇ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਕਿਹਾ ਕਿ ਜੋ (ਕੈਪਟਨ) ਕਹਿੰਦੇ ਸਨ ਕਿ ਮੇਰੀ ਸਰਕਾਰ ਤੇ ਮੇਰਾ ਪੰਜਾਬ ਹੈ, ਉਨ੍ਹਾਂ ਨੂੰ ਵੀ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀ ਸਾਬਕਾ ਹੋ ਜਾਂਦੇ ਹਨ ਪਰ ਵਰਕਰ ਹਮੇਸ਼ਾ ਤਾਕਤਵਰ ਹੀ ਰਹਿੰਦਾ ਹੈ।