ਓਮੀਕ੍ਰੋਨ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾ ਦਿੱਤੀ ਹੈ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਯੂ. ਪੀ. ਸਰਕਾਰ ਨੇ ਦੇਸ਼ ਭਰ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਵਿਚਕਾਰ 25 ਦਸੰਬਰ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੂਬੇ ਭਰ ਵਿਚ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ।
ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੀ ਦਹਿਸ਼ਤ ਵਿਚ ਯੋਗੀ ਸਰਕਾਰ ਨੇ ਨਾਈਟ ਕਰਫਿਊ ਦੇ ਨਾਲ ਹੀ ਹੋਰ ਵੀ ਪਾਬੰਦੀਆਂ ਲਗਾਈਆਂ ਹਨ। ਵਿਆਹ ਸਮਾਗਮਾਂ ਵਿਚ ਕੋਵਿਡ ਪ੍ਰੋਟੋਕਾਲ ਨਾਲ 200 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਸ ਲਈ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਉੱਚ ਪੱਧਰੀ ਟੀਮ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।
ਸਰਕਾਰ ਨੇ ਇਹ ਫੈਸਲਾ ਕੋਰੋਨਾ ਦੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਚੁੱਕਿਆ ਹੈ। ਦਰਅਸਲ ਯੂ. ਪੀ. ਵਿਚ ਕੋਰੋਨਾ ਦੇ ਮਾਮਲੇ ਵਧਣ ਅਤੇ ਕ੍ਰਿਸਮਸ, ਨਵੇਂ ਸਾਲ ਦੇ ਮੌਕੇ ਨੂੰ ਦੇਖਣ ਤੋਂ ਬਾਅਦ ਯੋਗੀ ਸਰਕਾਰ ਬਹੁਤ ਹੀ ਚਿੰਤਤ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਦੇਸ਼ ਵਿਚ ਵਿਚ ਓਮੀਕ੍ਰੋਨ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ ਭਾਰਤ ਵਿਚ ਓਮੀਕ੍ਰੋਨ ਦੇ 358 ਮਾਮਲੇ ਸਾਹਮਣੇ ਆ ਚੁੱਕੇ ਹਨ। ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਫਿਲਹਾਲ 33 ਫੀਸਦੀ ਦੀ ਰਫਤਾਰ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦੇਸ਼ ਭਰ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਮਰੀਜ਼ ਮਹਾਰਾਸ਼ਟਰ ਤੋਂ ਸਾਹਮਣੇ ਆ ਰਹੇ ਹਨ। ਕੁੱਲ ਮਾਮਲਿਆਂ ਵਿਚੋਂ ਮਹਾਰਾਸ਼ਟਰ ਵਿਚ 88, ਦਿੱਲੀ ਵਿਚ 67, ਤੇਲੰਗਾਨਾ ਵਿਚ 38, ਤਾਮਿਲਨਾਡੂ ਵਿਚ 34, ਕੇਰਲ ਵਿਚ 29 ਤੇ ਹਰਿਆਣਾ ਤੋਂ ਸਾਹਮਣੇ ਆਏ ਹਨ।