ਪੰਜਾਬ ਤੇ ਹਰਿਆਣਾ ਵਿਚ ਮੌਸਮ ਵਾਰ-ਵਾਰ ਕਰਵਟ ਲੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਅਗਲੇ 2-3 ਦਿਨ ਤੱਕ ਪੱਛਮੀ ਗੜਬੜੀ ਦਾ ਅਸਰ ਦਿਖਾਈ ਦੇ ਸਕਦਾ ਹੈ। ਹਰਿਆਣਾ ਦੇ ਕੁਝ ਜਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਸਮਾਨ ਵਿਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਹਲਕਾ ਬੂੰਦਾਬਾਦੀ ਦੀ ਵੀ ਸੰਭਾਵਨਾ ਬਣ ਰਹੀ ਹੈ। ਹਰਿਆਣਾ ਦੇ ਜਿਹੜੇ ਇਲਾਕਿਆਂ ਵਿਚ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਹੈ ਉਨ੍ਹਾਂ ਵਿਚ ਸਰ੍ਹੋਂ ਦੀ ਕਟਾਈ ਸ਼ੁਰੂ ਹੋ ਗਈ ਹੈ।
ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੀ ਵਜ੍ਹਾ ਨਾਲ ਵਾਰ-ਵਾਰ ਮੌਸਮ ਬਦਲ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਸਵੇਰੇ ਹਲਕੀ ਠੰਡ ਹੋ ਰਹੀ ਹੈ ਤੇ ਦੁਪਹਿਰ ਵਿਚ ਪਸੀਨੇ ਵਾਲੀ ਗਰਮੀ ਸਤਾ ਰਹੀ ਹੈ। ਅਗਲੇ 2-3 ਦਿਨਾਂ ਵਿਚ ਤੇਜ ਹਵਾਵਾਂ ਦੇ ਨਾਲ ਹਲਕੀ ਬੂੰਦਾਬਾਦੀ ਦੀ ਸੰਭਾਵਨਾ ਹੈ।
ਚੰਡੀਗੜ੍ਹ ਵਿਚ ਅੱਜ 16.6 ਡਿਗਰੀ ਸੈਲਸੀਅਸ ਤਾਪਮਾਨ ਹੈ। ਹਰਿਆਣਾ ਦੇ ਅੰਬਾਲਾ ਵਿਚ 17.8, ਇਸ ਤੋਂ ਇਲਾਵਾ ਹਿਸਾਰ ਵਿਚ 15 ਡਿਗਰੀ ਤੇ ਕਰਨਾਲ ਵਿਚ 16.6 ਡਿਗਰੀ ਸੈਲਸੀਅਸ ਤਾਪਮਾਨ ਹੈ। ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿਚ 14.8, ਪਟਿਆਲਾ ਵਿਚ 16 ਤੇ ਲੁਧਿਆਣਾ ਵਿਚ 28.6 ਡਿਗਰੀ ਸੈਲਸੀਅਸ ਤਾਪਮਾਨ ਹੈ।
ਹੋਲੀ ਦੇ ਬਾਅਦ ਸਰ੍ਹੋਂ ਦੀ ਕਟਾਈ ਸ਼ੁਰੂ ਕੀਤੀ ਗਈ ਹੈ ਤਾਂ ਦੂਜੇ ਪਾਸੇ ਕਣਕ ਦੀ ਫਸਲ ਵੀ ਪਕ ਕੇ ਤਿਆਰ ਹੈ। ਇਸ ਦੀ ਅਪ੍ਰੈਲ ਮਹੀਨੇ ਵਿਚ ਕਟਾਈ ਸ਼ੁਰੂ ਹੋ ਜਾਵੇਗੀ। ਕਣਕ ਦੀ ਫਸਲ ਨੂੰ ਪਕਣ ਲਈ ਥੋੜ੍ਹਾ ਘੱਟ ਤਾਪਮਾਨ ਚੰਗਾ ਰਹਿੰਦਾ ਹੈ ਪਰ ਦਿਨ-ਪ੍ਰਤੀ ਦਿਨ ਵਧਦੀ ਗਰਮੀ ਨਾਲ ਕਣਕ ਦੀ ਫਸਲ ‘ਤੇ ਵੀ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਜੰਤਰ-ਮੰਤਰ ‘ਤੇ ਕਿਸਾਨਾਂ ਵੱਲੋਂ 20 ਮਾਰਚ ਨੂੰ ਇਕ ਦਿਨਾ ਧਰਨਾ, ਟਿਕੈਤ ਬੋਲੇ-‘ਪੱਕੇ ਧਰਨੇ ਦੀ ਤਿਆਰੀ ਨਾਲ ਪਹੁੰਚਣ ਕਿਸਾਨ’
ਇਸੇ ਤਰ੍ਹਾਂ ਰਾਜਧਾਨੀ ਦਿੱਲੀ ਦੇ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਨੀਵਾਰ ਨੂੰ ਤੇਜ ਧੁੱਪ ਦੀ ਵਜ੍ਹਾ ਨਾਲ ਤਾਪਮਾਨ ਵਿਚ 4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ। ਅੱਜ ਮੌਸਮ ਵਿਭਾਗ ਨੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿਚ ਮੰਗਲਵਾਰ ਤੇ ਬੁੱਧਵਾਰ ਨੂੰ ਹਲਕਾ ਮੀਂਹ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: