ਅਫਗਾਨਿਸਤਾਨ ‘ਚ 15 ਦਿਨਾਂ ਦੇ ਅੰਦਰ ਕੜਾਕੇ ਦੀ ਠੰਡ ਕਾਰਨ 157 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ 77 ਹਜ਼ਾਰ ਪਸ਼ੂ ਵੀ ਮਾਰੇ ਗਏ ਹਨ। ਇੱਥੇ ਤਾਪਮਾਨ ਮਨਫੀ 28 ਡਿਗਰੀ ਤੱਕ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ (UNOCHA) ਅਨੁਸਾਰ ਦੇਸ਼ ਦੇ 2 ਕਰੋੜ 83 ਲੱਖ ਲੋਕਾਂ ਯਾਨੀ ਲਗਭਗ ਦੋ ਤਿਹਾਈ ਆਬਾਦੀ ਨੂੰ ਜ਼ਿੰਦਾ ਰਹਿਣ ਲਈ ਤੁਰੰਤ ਮਦਦ ਦੀ ਲੋੜ ਹੈ।
ਆਫਤ ਪ੍ਰਬੰਧਨ ਮੰਤਰੀ ਮੁੱਲਾ ਮੁਹੰਮਦ ਅੱਬਾਸ ਅਖੁੰਦ ਮੁਤਾਬਕ ਜ਼ਿਆਦਾਤਰ ਮੌਤਾਂ ਪੇਂਡੂ ਖੇਤਰਾਂ ‘ਚ ਹੋਈਆਂ ਹਨ। ਮੁੱਲਾ ਮੁਹੰਮਦ ਅੱਬਾਸ ਅਖੁੰਦ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਸਿਹਤ ਸਹੂਲਤਾਂ ਘੱਟ ਹਨ, ਜਿਸ ਕਾਰਨ ਇੱਥੇ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਭਾਰੀ ਬਰਫਬਾਰੀ ਕਾਰਨ ਅਫਗਾਨਿਸਤਾਨ-ਪਾਕਿਸਤਾਨ ਹਾਈਵੇਅ ਬੰਦ ਹੋ ਗਿਆ ਹੈ। ਇਸ ਕਾਰਨ ਜ਼ਰੂਰੀ ਵਸਤਾਂ ਅਫਗਾਨਿਸਤਾਨ ਨਹੀਂ ਪਹੁੰਚ ਰਹੀਆਂ ਹਨ।
ਇਸ ਸਬੰਧੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ (UNOCHA) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਨਵਰੀ ਵਿੱਚ ਅਫਗਾਨਿਸਤਾਨ ਵਿੱਚ 5 ਲੱਖ 65 ਹਜ਼ਾਰ 700 ਲੋਕਾਂ ਨੂੰ ਕੰਬਲ, ਆਸਰਾ ਅਤੇ ਹੋਰ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਹੈ, ‘ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਮਦਦ ਮਿਲ ਸਕੇ। 10 ਜਨਵਰੀ ਤੋਂ 19 ਜਨਵਰੀ ਤੱਕ ਠੰਢ ਕਾਰਨ 78 ਮੌਤਾਂ ਹੋਈਆਂ ਹਨ। ਪਿਛਲੇ ਇੱਕ ਹਫ਼ਤੇ ਵਿੱਚ ਇਹ ਅੰਕੜਾ ਦੁੱਗਣਾ ਹੋ ਗਿਆ ਹੈ।
ਮੀਡੀਆ ਰਿਪੋਰਟ ਮੁਤਾਬਕ ਅਫਗਾਨਿਸਤਾਨ ‘ਚ ਪਿਛਲੇ 15 ਸਾਲਾਂ ‘ਚ ਇੰਨੀ ਜ਼ਿਆਦਾ ਠੰਡ ਨਹੀਂ ਪਈ ਹੈ। ਬਰਫੀਲੇ ਤੂਫਾਨ ਕਾਰਨ ਇੱਥੇ ਸਥਿਤੀ ਨਾਜ਼ੁਕ ਹੋ ਗਈ ਹੈ। ਦੇਸ਼ ਦੇ 34 ਵਿੱਚੋਂ 8 ਸੂਬਿਆਂ ਵਿੱਚ ਸਥਿਤੀ ਗੰਭੀਰ ਹੈ। ਇਨ੍ਹਾਂ 8 ਸੂਬਿਆਂ ਵਿਚ ਠੰਢ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ : ਜੰਮੂ ‘ਚ ਭਾਰੀ ਮੀਂਹ ਕਾਰਨ ‘ਭਾਰਤ ਜੋੜੋ ਯਾਤਰਾ’ ਰੱਦ, 27 ਜਨਵਰੀ ਤੋਂ ਮੁੜ ਹੋਵੇਗੀ ਸ਼ੁਰੂ
ਦੱਸ ਦੇਈਏ ਤਾਲਿਬਾਨ ਦੇ ਸੱਤਾ ਵਿਚ ਆਉਂਦੇ ਹੀ ਅਫਗਾਨਿਸਤਾਨ ਵਿਚ ਆਰਥਿਕ ਅਤੇ ਮਨੁੱਖੀ ਅਧਿਕਾਰਾਂ ਦਾ ਸੰਕਟ ਵਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਔਰਤਾਂ ਨੂੰ NGO ਵਿੱਚ ਕੰਮ ਕਰਨ ਤੋਂ ਰੋਕਿਆ ਗਿਆ ਹੈ। ਇਸ ਕਾਰਨ ਮੌਸਮ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਉਣ-ਜਾਣ ਵਿੱਚ ਵੀ ਦਿੱਕਤ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: