ਸ. ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾਂ ਦੁਕਾਨਾਂ ਖਿਲਾਫ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਤਹਿਤ ਸ਼੍ਰੀਮਤੀ ਸੋਮਿਆ ਮਿਸ਼ਰਾ ਆਈ. ਪੀ. ਐੱਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਕ ਸ਼੍ਰੀ ਸ਼ੁਭਮ ਅਗਰਵਾਲ ਆਈ. ਪੀ. ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਲੁਧਿਆਣਾ ਸ. ਮਨਦੀਪ ਸਿੰਘ ਪੀ. ਪੀ. ਐੱਸ.ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਦੀ ਨਿਗਰਾਨੀ ਹੇਠ ਐੱਸ. ਆਈ. ਅਮਰਿੰਦਰ ਸਿੰਘ ਸਿੱਧੂ ਮੁੱਖ ਅਫਸਰ ਥਾਣਾ ਸਰਾਭਾ ਨਗਰ ਲੁਧਿਆਣਾ ਦੀ ਟੀਮ ਕਾਰਵਾਈ ਕੀਤੀ ਗਈ।
ਮੁਖਬਰ ਖਾਸ ਦੀ ਇਤਲਾਹ ‘ਤੇ ਦੋਸ਼ੀ ਰਾਮ ਜੀ ਚੌਰਸੀਆ ਪੁੱਤਰ ਜੈਂਤਰੀ ਚੋਰਸੀਆ ਵਾਸੀ ਮਕਾਨ ਨੰ. 116 ਬਾਬਾ ਲੱਖਾ ਸਿੰਘ ਸਵੀਮਿੰਗ ਪੂਲ ਦੀ ਬੈਕ ਸਾਈਡ ਹੈਬੋਵਾਲ ਜੱਸੀਆਂ ਰੋਡ ਲੁਧਿਆਣਾ ਤੇ ਹਰੀ ਚੰਦ ਪੁੱਤਰ ਗੰਗਾ ਰਾਮ ਵਾਸੀ 2208/2, ਗਲੀ ਨੰ. 2 ਮੁਹੱਲਾ ਗੋਬਿੰਦ ਨਗਰ ਨੇੜੇ ਸਰਕਟ ਹਾਊਸ ਫਿਰੋਜ਼ਪੁਰ ਰੋਡ, ਲੁਧਿਆਣਾ ਨੂੰ ਗ੍ਰਿਫਤਾਰ ਕਰਕੇ 75-ਈ ਸਿਗਰਟ 4 ਹੁੱਕੇ, 6 ਹੁੱਕੇ ਪਾਈਪ ਤੇ 1 ਕੋਲ ਬੋਕਸ ਬਰਾਮਦ ਕੀਤੇ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: