ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਲਗਭਗ 40 ਕਰੋੜ ਯੂਜਰਸ ਦਾ ਡਾਟਾ ਇਕ ਹੈਕਰ ਨੇ ਹੈਕ ਕਰਕੇ ਡਾਰਕ ਵੈੱਬ ‘ਤੇ ਵਿਕਰੀ ਲਈ ਪਾ ਦਿੱਤਾ ਹੈ। ਇਸ ਵਿਚ ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਂਡਕਾਸਟਿੰਗ ਤੇ ਬਾਲੀਵੁੱਡ ਐਕਟਰ ਸਲਮਾਨ ਖਾਨ ਸਣੇ, WHO ਤੇ ਨਾਸਾ ਦਾ ਡਾਟਾ ਵੀ ਸ਼ਾਮਲ ਹੈ। ਚੋਰੀ ਹੋਏ ਡਾਟਾ ਵਿਚ ਯੂਜਰਸ ਦੇ ਨਾਂ, ਈ-ਮੇਲ ਆਈਡੀ, ਫਾਲੋਅਰਸ ਦੀ ਗਿਣਤੀ ਤੇ ਯੂਜਰਸ ਦੇ ਫੋਨ ਨੰਬਰ ਵਰਗੇ ਮਹੱਤਵਪੂਰਨ ਡਾਟਾ ਹਨ।
ਹੈਕਰ ਨੇ ਟਵਿੱਟਰ ਨਾਲ ਡੀਲ ਦੀ ਪੇਸ਼ਕਸ਼ ਕੀਤੀ ਹੈ। ਹੈਕਰ ਨੇ ਆਪਣੀ ਪੋਸਟ ਵਿਚ ਲਿਖਿਆ ਟਵਿੱਟਰ ਜਾਂ ਏਲਨ ਮਸਕ ਜੇਕਰ ਇਸ ਪੋਸਟ ਨੂੰ ਪੜ੍ਹ ਰਹੇ ਹਨ ਤਾਂ ਤੁਹਾਨੂੰ ਪਹਿਲਾਂ ਹੀ 5.4 ਕਰੋੜ ਤੋਂ ਵਧ ਯੂਜਰਸ ਦੇ ਡਾਟਾ ਲੀਕ ਹੋਣ ‘ਤੇ GDPR ਦੇ ਜੁਰਮਾਨੇ ਦਾ ਰਿਸਕ ਹੈ। ਹੁਣ 40 ਕਰੋੜ ਯੂਜਰਸ ਦੇ ਡਾਟਾ ਲੀਕ ਹੋਣ ‘ਤੇ ਜੁਰਮਾਨੇ ਬਾਰੇ ਸੋਚੋ। ਇਸ ਦੇ ਨਾਲ ਹੀ ਹੈਕਰ ਨੇ ਡਾਟਾ ਨੂੰ ਵੇਚਣ ਦੀ ਵੀ ਡੀਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵਿਚੌਲੀਏ ਜ਼ਰੀਏ ਡੀਲ ਕਰਨ ਨੂੰ ਤਿਆਰ ਹਨ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਾਟਾ ਲੀਕ API ਵਿਚ ਆਈ ਕਮੀ ਦੀ ਵਜ੍ਹਾ ਨਾਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਨਗਰੇਨ ਦੇ ਇੰਸਪੈਕਟਰ ਨੂੰ 1,50,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਟਵਿੱਟਰ ਦੇ ਲਗਭਗ 5.4 ਮਿਲੀਅਨ ਯਾਨੀ 454 ਲੱਖ ਯੂਜਰਸ ਦਾ ਨਿੱਜੀ ਡਾਟਾ ਲੀਕ ਹੋਇਆ ਸੀ ਜਿਸ ਨੂੰ ਹੈਕਰ ਨੇ ਵਿਕਰੀ ਲਈ ਉਪਲਬਧ ਕਰਾਇਆ ਸੀ। ਰੀ-ਸਟੋਰ ਪ੍ਰਾਈਵੇਸੀ ਦੀ ਰਿਪੋਰਟ ਮੁਤਾਬਕ ਯੂਜਰਸ ਦੀ ਡਾਟਾ ਦੀ ਹੈਕਿੰਗ ਇਸੇ ਸਾਲ 2022 ਵਿਚ ਹੋਈ ਸੀ। ਇਹ ਡਾਟਾ ਲੀਕ ਉਸੇ ਬਗ ਦੀ ਵਜ੍ਹਾ ਨਾਲ ਹੋਇਆ ਸੀ ਜਿਸ ਲਈ ਬਗ ਬਾਊਂਟ ਪ੍ਰੋਗਰਾਮ ਤਹਿਤ zhirinovskiy ਨਾਂ ਦੇ ਹੈਕਰ ਨੂੰ ਟਵਿੱਟਰ ਨੇ 5040 ਡਾਲਰ ਯਾਨੀ 4,02386 ਰੁਪਏ ਦਿੱਤੇ ਸਨ। ਇਸ ਹੈਕਰ ਨੇ ਟਵਿੱਟਰ ਦੇ ਡਾਟਾ ਨੂੰ ਵਿਕਰੀ ਲਈ ਹੈਕਰਸ ਫੋਰਮ ‘ਤੇ ਉਪਲਬਧ ਕਰਾ ਦਿੱਤਾ ਸੀ। ਹਾਲਾਂਕਿ ਗਨੀਮਤ ਰਹੀ ਕਿ ਇਸ ਲੀਕ ਹੋਏ ਡਾਟਾ ਵਿਚ ਯੂਜਰਸ ਦੇ ਪਾਸਵਰਡ ਸ਼ਾਮਲ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: