PM ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਵਾਇਸ ਆਫ ਦਿ ਗਲੋਬਲ ਸਾਊਥ ਸਮਿਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਭਰਾਵਾਂ ਕਹਿ ਕੇ ਸੰਬੋਧਨ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਉਦੇਸ਼ ਗਲੋਬਲ ਸਾਊਥ ਦੀ ਆਵਾਜ਼ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰੀ ਚੰਗੀ ਕਿਸਮਤ ਹੈ, “ਮੈਂ ਇਸ ਸੰਮੇਲਨ ਵਿੱਚ ਤੁਹਾਡਾ ਸੁਆਗਤ ਕਰ ਰਿਹਾ ਹਾਂ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਦੁਨੀਆ ਦੇ ਵੱਖ-ਵੱਖ ਸਥਾਨਾਂ ਤੋਂ ਇਸ ਵਿੱਚ ਹਿੱਸਾ ਲੈ ਰਹੇ ਹੋ। ਭਾਰਤ ਨੇ ਹਮੇਸ਼ਾ ਹੀ ਗਲੋਬਲ ਸਾਊਥ ਦੇ ਆਪਣੇ ਭਰਾਵਾਂ ਨਾਲ ਆਪਣੇ ਵਿਕਾਸ ਸੰਬੰਧੀ ਅਨੁਭਵ ਸਾਂਝੇ ਕੀਤੇ ਹਨ।
ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਜੰਗਾਂ, ਟਕਰਾਵਾਂ, ਅੱਤਵਾਦ ਅਤੇ ਭੂ-ਰਾਜਨੀਤਿਕ ਤਣਾਅ, ਭੋਜਨ, ਖਾਦ ਅਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਨਾਲ ਚਿੰਨ੍ਹਿਤ ਇੱਕ ਹੋਰ ਮੁਸ਼ਕਲ ਸਾਲ ਛੱਡ ਦਿੱਤਾ ਹੈ। ਜ਼ਿਆਦਾਤਰ ਗਲੋਬਲ ਚੁਣੌਤੀਆਂ ਗਲੋਬਲ ਸਾਊਥ ਦੁਆਰਾ ਨਹੀਂ ਬਣਾਈਆਂ ਗਈਆਂ ਹਨ, ਪਰ ਸਾਨੂੰ ਵਧੇਰੇ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਭਾਰਤ ਨੇ ਇਸ ਸਾਲ ਜੀ-20 ਦੀ ਪ੍ਰਧਾਨਗੀ ਸ਼ੁਰੂ ਕੀਤੀ ਹੈ, ਇਹ ਸੁਭਾਵਕ ਹੈ ਕਿ ਅਸੀਂ ਗਲੋਬਲ ਸਾਊਥ ਦੀ ਆਵਾਜ਼ ਨੂੰ ਵਧਾਉਣ ਦਾ ਟੀਚਾ ਰੱਖਦੇ ਹਾਂ।
ਇਹ ਵੀ ਪੜ੍ਹੋ : ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ਦਾ ਵਿਰੋਧ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਮੁੜ ਗੌਰ ਕਰੇ ਕੇਂਦਰ ਸਰਕਾਰ
ਵਾਇਸ ਆਫ ਦਿ ਗਲੋਬਲ ਸਾਊਥ ਸਮਿਟ ‘ਚ PM ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਵਿਦੇਸ਼ੀ ਸ਼ਾਸਨ ਦੇ ਖ਼ਿਲਾਫ਼ ਲੜਾਈ ‘ਚ ਇਕ-ਦੂਜੇ ਦਾ ਸਮਰਥਨ ਕੀਤਾ ਹੈ ਅਤੇ ਅਸੀਂ ਇਸ ਸਦੀ ‘ਚ ਇਕ ਨਵੀਂ ਵਿਸ਼ਵ ਵਿਵਸਥਾ ਬਣਾਉਣ ਲਈ ਅਜਿਹਾ ਕਰ ਸਕਦੇ ਹਾਂ ਜੋ ਸਾਡੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਆਵਾਜ਼ ਭਾਰਤ ਦੀ ਆਵਾਜ਼ ਹੈ ਅਤੇ ਤੁਹਾਡੀਆਂ ਤਰਜੀਹਾਂ ਭਾਰਤ ਦੀਆਂ ਤਰਜੀਹਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਸੰਯੁਕਤ ਰਾਸ਼ਟਰ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਵਿਸ਼ਵ ਮੁੱਦਿਆਂ ਦੇ ਹੱਲ ਲਈ ਵੱਡੀ ਭੂਮਿਕਾ ਹੈ। ਸਾਨੂੰ ਇਨ੍ਹਾਂ ਵਿੱਚ ਸੁਧਾਰ ਅਤੇ ਤਰੱਕੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: