ਧਨਬਾਦ ਦੇ ਜੋੜਾ ਫਾਟਕ ਰੋਡ ਸਥਿਤ ਆਸ਼ੀਰਵਾਦ ਟਾਵਰ ਵਿਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਮਹਿਲਾ ਤੇ ਬੱਚੀ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਅਜੇ ਵੀ ਟਾਵਰ ਵਿਚ 50 ਤੋਂ ਵੱਧ ਲੋਕ ਫਸੇ ਹਨ, ਜਿਨ੍ਹਾਂ ਵਿਚ ਬੱਚੇ, ਮਹਿਲਾ ਤੇ ਬਜ਼ੁਰਗ ਸ਼ਾਮਲ ਹਨ। 13 ਮ੍ਰਿਤਕਾਂ ਵਿਚੋਂ ਹੁਣ ਤੱਕ 7 ਔਰਤਾਂ ਦੱਸੀ ਜਾ ਰਹੀਆਂ ਹਨ। ਘਟਨਾ ਵਾਲੀ ਥਾਂ ‘ਤੇ ਰੈਸਕਿਊ ਜਾਰੀ ਹੈ। ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਜਿਸ ਬਿਲਡਿੰਗ ਵਿਚ ਅੱਗ ਲੱਗੀ ਹੈ ਉਥੇ ਇਕ ਦਰਜਨ ਐਂਬੂਲੈਂਸ, ਪੰਜ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਪਹੁੰਚ ਗਈਆਂ ਹਨ। ਮੌਕੇ ‘ਤੇ ਭਾਰੀ ਭੀੜ ਜਮ੍ਹਾ ਹੈ ਤੇ ਨਾਲ ਹੀ ਹਫੜਾ-ਦਫੜੀ ਦਾ ਮਾਹੌਲ ਕਾਇਮ ਹੈ। ਫਾਇਰ ਬ੍ਰਿਗੇਡ ਵੱਲੋਂ ਕਈ ਘੰਟਿਆਂ ਦੀ ਸਖਤ ਮਿਹਨਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਸ਼ੀਰਵਾਦ ਟਾਵਰ ਅਪਾਰਟਮੈਂਟ ਵਿਚ ਅੱਗ ਲੱਗਣ ਨਾਲ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਬਹੁਤ ਹੀ ਦੁਖਦਾਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਦਾ ਕੰਮ ਜਾਰੀ ਹੈ ਤੇ ਹਾਦਸੇ ਵਿਚ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਠਾਨਕੋਟ : ਅੰਤਰਰਾਜੀ ਡਰੱਗ ਰੈਕੇਟ ਦੇ 3 ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ, MP ਤੋਂ ਲਿਆਂਦੀ 5 ਕਿਲੋ ਹੈਰੋਇਨ ਬਰਾਮਦ
ਦੱਸ ਦੇਈਏ ਕਿ ਆਸ਼ੀਰਵਾਦ ਟਾਵਰ ਅਪਾਰਮੈਂਟ ਦੇ ਤੀਜੀ ਮੰਜ਼ਿਲ ‘ਤੇ ਅੱਗ ਲਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਧੂੰਏਂ ਕਾਰਨ ਇਥੇ ਰਹਿਣ ਵਾਲੇ ਲੋਕ ਪ੍ਰੇਸ਼ਾਨ ਹੋਣ ਲੱਗੇ। ਇਸ ਵਿਚ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ਬੁਝਾਉਣ ਵਿਚ ਜੁਟ ਗਈਆਂ ਪਰ ਅੱਗ ਦੀਆਂ ਲਪਟਾਂ ਇੰਨਾਂ ਤੇਜ਼ ਹਨ ਕਿ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਭੀਸ਼ਣ ਅੱਗ ਕਾਰਨ ਟਾਵਰ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਇਸ ਦੌਰਾਨ ਰੈਸਕਿਊ ਕਰਨ ਗਏ ਬੈਂਕ ਮੋੜ ਥਾਣਾ ਇੰਚਾਰਜ ਵੀ ਬੇਹੋਸ਼ ਹੋ ਗਏ। ਰੈਸਕਿਊ ਆਪ੍ਰੇਸ਼ਨ ਵਿਚ ਲੱਗੇ ਲੋਕਾਂ ਨੇ ਤਤਕਾਲ ਉਨ੍ਹਾਂ ਨੂੰ ਟਾਵਰ ਤੋਂ ਬਾਹਰ ਕੱਢਿਆ। ਇਸ ਟਾਵਰ ਦੇ ਨਾਲ ਹੀ ਹਸਪਤਾਲ ਹੈ। ਲੋਕਾਂ ਨੂੰ ਡਰ ਹੈ ਕਿ ਕਿਤੇ ਅੱਗ ਦੀਆਂ ਲਪਟਾਂ ਇਧਰ ਨਾ ਆ ਜਾਣ।
ਵੀਡੀਓ ਲਈ ਕਲਿੱਕ ਕਰੋ -: