ਬੱਚੇ ਕੋਈ ਨਾ ਕੋਈ ਖੇਡ ਖੇਡਦੇ ਰਹਿੰਦੇ ਹਨ। ਬੱਚੇ ਕਈ ਤਰ੍ਹਾਂ ਦੀਆਂ ਖੇਡਾਂ ਰਾਹੀਂ ਆਪਣਾ ਮਨੋਰੰਜਨ ਕਰਦੇ ਹਨ। ਪਰ ਕਈ ਵਾਰ ਉਹ ਖੇਡਾਂ ਖੇਡਦੇ ਹੋਏ ਕੁਝ ਅਜਿਹਾ ਕਰਦੇ ਹਨ, ਜਿਸ ਦਾ ਨਤੀਜਾ ਬਹੁਤ ਖਤਰਨਾਕ ਹੁੰਦਾ ਹੈ। ਅਸੀਂ ਸਿਰਫ ਖੇਡਣ-ਕੂਦਮ ਦੀ ਗੱਲ ਨਹੀਂ ਕਰ ਰਹੇ, ਸਗੋਂ ਅਜਿਹੀਆਂ ਖੇਡਾਂ ਦੀ ਗੱਲ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਪੈਰਾਨਾਰਮਲ ਐਕਟੀਵਿਟੀ ਵਿੱਚ ਸ਼ਾਮਲ ਕਰਦੀਆਂ ਹਨ। ਅਜਿਹਾ ਹੀ ਕੇਸ ਸਾਹਮਣੇ ਆਇਆ ਕੋਲੰਬੀਆ ਤੋਂ।
ਭਾਵੇਂ ਸਾਡੇ ਵਿੱਚੋਂ ਬਹੁਤ ਸਾਰੇ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਨਹੀਂ ਕਰਦੇ, ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਤਮਾਵਾਂ ਵਿੱਚ ਵਿਸ਼ਵਾਸ ਕਰਦੇ ਹਨ। ਕਈ ਅਜਿਹੇ ਤਰੀਕੇ ਵੀ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਭੂਤਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜਿਹੀ ਹੀ ਇੱਕ ਖੇਡ ਹੈ Ouija ਬੋਰਡ। ਇਸ ਬੋਰਡ ਗੇਮ ਵਿੱਚ ਭੂਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਬੋਰਡ ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਭੂਤ ਖੁਦ ਦਿੰਦੇ ਹਨ।
ਕੋਲੰਬੀਆ ਦੇ ਟਿੰਬੀਕੀ ਵਿੱਚ San Francisco de Asis School ਵਿੱਚ 36 ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਤਣਾਅ ਦੇ ਨਾਲ-ਨਾਲ ਉਨ੍ਹਾਂ ਨੂੰ ਦਿਸਣਾ ਵੀ ਬੰਦ ਗੋ ਗਿਆ ਸੀ। ਪਹਿਲਾਂ ਇੱਕ ਕੁੜੀ ਨੂੰ ਦਿੱਕਤ ਹੋਣੀ ਸ਼ਉਰੂ ਹੋ ਗਈ, ਹੌਲੀ-ਹੌਲੀ ਦੂਜੇ ਬੱਚਿਆਂ ਨੂੰ ਵੀ ਦਿੱਕਤ ਹੋਣ ਲੱਗੀ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਕ ਰਿਪੋਰਟ ਮੁਤਾਬਕ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉਨ੍ਹਾਂ ‘ਚੋਂ 90 ਫੀਸਦੀ ਠੀਕ ਹੋਣੇ ਸ਼ੁਰੂ ਹੋ ਗਏ। ਕੁਝ ਦੀ ਹਾਲਤ ਅਜੇ ਵੀ ਠੀਕ ਨਹੀਂ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਗਨੀਪਥ ਸਕੀਮ : ਟ੍ਰੇਨਿੰਗ ਅੱਧ ਵਿਚਾਲੇ ਛੱਡਣ ਵਾਲੇ ਅਗਨੀਵੀਰਾਂ ਤੋਂ ਖਰਚ ਵਸੂਲਣ ਦੀ ਤਿਆਰੀ!
ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਕੋਲੰਬੀਆ ਵਿੱਚ 28 ਸਕੂਲੀ ਵਿਦਿਆਰਥਣਾਂ ਓਈਜਾ ਬੋਰਡ ਗੇਮ ਖੇਡਦੇ ਹੋਏ ਬੇਹੋਸ਼ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ। ਹੁਣ ਤੱਕ ਵੱਖ-ਵੱਖ ਸਕੂਲਾਂ ਤੋਂ ਉਇਜਾ ਗੇਮ ਦੌਰਾਨ ਭੂਤਾਂ ਦੇ ਸੰਪਰਕ ਵਿੱਚ ਆਉਣ ਅਤੇ ਬੇਹੋਸ਼ ਹੋਣ ਦੀਆਂ 5 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਕ ਘਟਨਾ ‘ਚ ਨਾਬਾਲਗ ਕੁੜੀ ਨੇ ਖੜ੍ਹੇ ਹੋ ਕੇ ਅਜੀਬ ਭਾਸ਼ਾ ‘ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਭਰਾ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: