ਦੇ
1 ਨਵੰਬਰ ਤੋਂ ਦੇਸ਼ ਭਰ ਵਿੱਚ ਕਈ ਬਦਲਾਅ ਹੋਣ ਜਾ ਰਹੇ ਹਨ। ਅਗਲੇ ਮਹੀਨੇ ਤੋਂ ਕੁਝ ਆਈਫੋਨ ਅਤੇ ਐਂਡਰਾਇਡ ਫੋਨਾਂ ‘ਤੇ WhatsApp ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਐੱਸ. ਬੀ. ਆਈ. ਗਾਹਕਾਂ ਨੂੰ ਵੀਡੀਓ ਕਾਲ ਰਾਹੀਂ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਸਹੂਲਤ ਵੀ ਮਿਲੇਗੀ। ਅਸੀਂ ਤੁਹਾਨੂੰ 1 ਨਵੰਬਰ ਤੋਂ ਹੋਣ ਵਾਲੇ ਅਜਿਹੇ ਹੀ ਬਦਲਾਵਾਂ ਬਾਰੇ ਦੱਸਣ ਜਾ ਰਹੇ ਹਾਂ।
LPG ਸਿਲੰਡਰ
ਸਭ ਤੋਂ ਪਹਿਲਾਂ LPG ਸਿਲੰਡਰ ਦੀ ਗੱਲ ਕਰੀਏ ਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਇਸ ਦੀ ਨਵੀਂ ਕੀਮਤ ਜਾਰੀ ਕੀਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਐੱਲ. ਪੀ. ਜੀ. ਦੀਆਂ ਕੀਮਤਾਂ ਵਧ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐੱਲ. ਪੀ. ਜੀ. ਦੀ ਵਿਕਰੀ ‘ਤੇ ਹੋਏ ਨੁਕਸਾਨ ਦੇ ਮੱਦੇਨਜ਼ਰ ਸਰਕਾਰ ਇਕ ਵਾਰ ਫਿਰ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਧਾ ਸਕਦੀ ਹੈ।
1 ਨਵੰਬਰ ਤੋਂ ਕੁਝ ਆਈਫੋਨ ਅਤੇ ਐਂਡ੍ਰਾਇਡ ਫੋਨਾਂ ‘ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। ਵਟਸਐਪ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 1 ਨਵੰਬਰ ਤੋਂ ਵਟਸਐਪ ਐਂਡ੍ਰਾਇਡ 4.0.3 ਆਈਸਕ੍ਰੀਮ ਸੈਂਡਵਿਚ, iOS 9 ਅਤੇ KaiOS 2.5.0 ਨੂੰ ਸਪੋਰਟ ਨਹੀਂ ਕਰੇਗਾ। ਜਿਸ ਸਮਾਰਟਫੋਨ ‘ਤੇ ਇਹ ਸਪੋਰਟ ਨਹੀਂ ਕਰੇਗਾ, ਉਨ੍ਹਾਂ ‘ਚ ਸੈਮਸੰਗ, ZTE, Huawei, Sony ਅਤੇ Alcatel ਆਦਿ ਸ਼ਾਮਲ ਹਨ।
SBI ‘ਚ ਲਾਈਫ ਸਰਟੀਫਿਕੇਟ
ਭਾਰਤੀ ਸਟੇਟ ਬੈਂਕ (SBI) 1 ਨਵੰਬਰ ਤੋਂ ਨਵੀਂ ਸੁਵਿਧਾ ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਪੈਨਸ਼ਨਰ ਘਰ ਬੈਠੇ ਹੀ ਵੀਡੀਓ ਕਾਲ ਰਾਹੀਂ ਆਪਣਾ ਲਾਈਫ ਸਰਟੀਫਿਕੇਟ ਜਮ੍ਹਾ ਕਰਵਾ ਸਕਣਗੇ। ਲਾਈਫ ਸਰਟੀਫਿਕੇਟ ਪੈਨਸ਼ਨਰ ਦੇ ਜਿੰਦਾ ਹੋਣ ਦਾ ਸਬੂਤ ਹੈ। ਪੈਨਸ਼ਨ ਜਾਰੀ ਰੱਖਣ ਲਈ ਇਸ ਨੂੰ ਹਰ ਸਾਲ ਉਸ ਬੈਂਕ, ਡਾਕਖਾਨੇ ਜਾਂ ਵਿੱਤੀ ਸੰਸਥਾ ਵਿੱਚ ਜਮ੍ਹਾ ਕਰਵਾਉਣਾ ਪੈਂਦਾ ਹੈ ਜਿੱਥੇ ਪੈਨਸ਼ਨ ਆਉਂਦੀ ਹੈ।
ਬੈਂਕ ਚਾਰਜਿਜ
ਹੁਣ ਬੈਂਕਾਂ ਤੋਂ ਆਪਣਾ ਪੈਸਾ ਜਮ੍ਹਾ ਕਰਨ ਅਤੇ ਕਢਵਾਉਣ ਲਈ ਚਾਰਜ ਦੇਣਾ ਹੋਵੇਗਾ। ਬੈਂਕ ਆਫ ਬੜੌਦਾ (BoB) ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਅਗਲੇ ਮਹੀਨੇ ਤੋਂ ਨਿਰਧਾਰਤ ਸੀਮਾ ਤੋਂ ਵੱਧ ਬੈਂਕਿੰਗ ਕਰਨ ‘ਤੇ ਵੱਖਰੀ ਫੀਸ ਲੱਗੇਗੀ। 1 ਨਵੰਬਰ ਤੋਂ ਗਾਹਕਾਂ ਨੂੰ ਲੋਨ ਖਾਤੇ ਲਈ 150 ਰੁਪਏ ਦੇਣੇ ਹੋਣਗੇ। ਖਾਤਾ ਧਾਰਕਾਂ ਲਈ ਤਿੰਨ ਵਾਰ ਤੱਕ ਜਮ੍ਹਾ ਕਰਨਾ ਮੁਫਤ ਹੋਵੇਗਾ, ਪਰ ਜੇਕਰ ਗਾਹਕ ਚੌਥੀ ਵਾਰ ਪੈਸੇ ਜਮ੍ਹਾ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 40 ਰੁਪਏ ਦੇਣੇ ਹੋਣਗੇ। ਦੂਜੇ ਪਾਸੇ ਜਨ-ਧਨ ਖਾਤਾਧਾਰਕਾਂ ਨੂੰ ਇਸ ‘ਚ ਕੁਝ ਰਾਹਤ ਮਿਲੀ ਹੈ, ਉਨ੍ਹਾਂ ਨੂੰ ਜਮ੍ਹਾ ‘ਤੇ ਕੋਈ ਫੀਸ ਨਹੀਂ ਦੇਣੀ ਪਵੇਗੀ, ਪਰ ਪੈਸੇ ਕਢਵਾਉਣ ‘ਤੇ 100 ਰੁਪਏ ਦੇਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: