ਮਲੋਟ ਨੈਸ਼ਨਲ ਹਾਈਵੇਅ ‘ਤੇ ਲੇਬਰ ਚੌਂਕ ਵਿੱਚ ਅੱਜ ਸਵੇਰੇ ਕਰੀਬ 8 ਵਜੇ ਇੱਕ ਬੇਕਾਬੂ ਟਰਾਲੇ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਟਰੱਕ ਦੇ ਟਾਇਰਾਂ ਥੱਲੇ ਫਸੇ ਦੋਨਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ। ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਜੀਟੀ ਰੋਡ ‘ਤੇ ਮਜ਼ਦੂਰਾਂ ਲਈ ਬਣੇ ਸ਼ੈਡ ਵਿੱਚ ਵਿਅਕਤੀ ਬੈਠੇ ਸਨ। ਇਸ ਦੌਰਾਨ ਬੇਕਾਬੂ ਟਰਾਲੇ ਨੇ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਨੂੰ ਮੌਕੇ ‘ਤੇ ਪਹੁੰਚੀ। ਉਧਰ ਇਸ ਘਟਨਾ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਜੀਟੀ ਰੋਡ ਤੇ ਧਰਨੇ ‘ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਵੀ.ਡੀ. ਸਤੀਸ਼ਨ ਹੋਣਗੇ ਕੇਰਲਮ ਦੇ ਮੁੱਖ ਮੰਤਰੀ: ਕਾਂਗਰਸ ਨੇ ਚੋਣ ਨਤੀਜਿਆਂ ਤੋਂ 10 ਦਿਨਾਂ ਬਾਅਦ ਕੀਤਾ ਐਲਾਨ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










