A former police officer : ਸਮਾਣਾ ਵਿਖੇ ਕੱਲ ਐਤਵਾਰ ਕਰਫਿਊ ਦੌਰਾਨ ਇਕ ਵੱਡੀ ਵਾਰਦਾਤ ਵਾਪਰ ਗਈ। ਇਥੇ ਇਕ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸ ਦੇ ਪੁੱਤਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿਉ ਪੁੱਤਰ ਚੌਂਕ ਵਿੱਚ ਪੈਦਲ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਉਨ੍ਹਾਂ ਦਾ ਪਲਾਟ ਪਿਛੇ ਲੈਣ ਦੈਣ ਨੂੰ ਲੈ ਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਦੇ ਸਾਹਮਣੇ ਹੀ ਕਤਲ ਕਰਨ ਵਾਲਾ ਮੁਲਜ਼ਮ ਆਪਣੀ ਗੱਡੀ ਨੂੰ ਭਜਾ ਕੇ ਲੈ ਗਿਆ। ਕਤਲ ਕਰਨ ਵਾਲਾ ਮੁਲਜ਼ਮ ਸਮਾਣਾ ਦਾ ਹੀ ਦੱਸਿਆ ਜਾ ਰਿਹਾ ਹੈ। ਸਮਾਣਾ ਪੁਲਿਸ ਵੱਲੋਂ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸਮਾਣਾ ਦਾ ਇਕ ਮਸ਼ਹੂਰ ਵਿਅਕਤੀ ਹੈ, ਜਿਸ ਦੀ ਸਮਾਣਾ ਸਣੇ ਚੰਡੀਗੜ੍ਹ ਅਤੇ ਯੂਪੀ ਵਿਚ ਕਾਫੀ ਪ੍ਰਾਪਰਟੀ ਹੈ।
ਮਿਲੀ ਜਾਣਕਾਰੀ ਮੁਤਾਬਕ 68 ਸਾਲਾ ਬ੍ਰਹਮ ਪ੍ਰਕਾਸ਼ ਸਰਾਂਪਤੀ ਦਾ ਰਹਿਣ ਵਾਲਾ ਹੈ, ਜੋਕਿ ਰਿਟਾਇਰਡ ਏਐਸਆਈ ਸਨ, ਕਿਸੇ ਕੰਮ ਲਈ ਐਤਵਾਰ ਲਗਭਗ ਪੌਣੇ ਦੋ ਵਜੇ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਨਿਕਲੇ ਸਨ. ਅਜੇ ਉਹ ਘਰ ਦੇ ਨੇਰੇ ਚੌਕ ਵਿਚ ਹੀ ਪਹੁੰਚੇ ਸਨ ਕਿ ਇਸੇ ਦੌਰਾਨ ਸਮਾਣਾ ਦੇ ਸਰਾਂਪਤੀ ਏਰੀਆ ਦਾ ਹੀ ਰਹਿਣ ਵਾਲਾ ਤੇਜਿੰਦਰਪਾਲ ਸਿੰਘ ਉਰਫ ਪੀਟਰ (50) ਉਥੋਂ ਆਪਣੀ ਗੱਡੀ ਵਿਚ ਜਾ ਰਿਹਾ ਸੀ।
ਉਸ ਨੇ ਬ੍ਰਹਮ ਪ੍ਰਕਾਸ਼ ਨੂੰ ਦੇਖਣ ਤੋਂ ਬਾਅਦ ਗੱਡੀ ਵਿਚੋਂ ਉਤਰ ਕੇ ਆਪਣੀ ਪ੍ਰਾਈਵੇਟ ਪਿਸਤੌਲ ਉਸ ਦੀ ਛਾਤੀ ’ਤੇ ਤਾਣ ਦਿੱਤੀ ਅਤੇ ਦੋਵਾਂ ਵਿਚ ਆਪਸ ’ਚ ਕੁਝ ਗੱਲ ਹੋਣ ਲੱਗੀ। ਇਸੇ ਦੌਰਾਨ ਦੋਸ਼ੀ ਪੀਟਰ ਨੇ ਬ੍ਰਹਮ ਪ੍ਰਕਾਸ਼ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚੋਂ ਇਕ ਉਸ ਦੀ ਛਾਤੀ ਤੇ ਇਕ ਪਿੱਠ ਵਿਚ ਲੱਗੀ। ਇਸੇ ਦੌਰਾਨ ਸ਼ੋਰ-ਸ਼ਰਾਬਾ ਸੁਣ ਕੇ ਘਰੋਂ ਬ੍ਰਹਮ ਪ੍ਰਕਾਸ਼ ਦਾ 22 ਸਾਲਾ ਮੁੰਡਾ ਵੀ ਸੰਨੀ ਵੀ ਚੌਕ ’ਤੇ ਪਹੁੰਚ ਗਿਆ ਤਾਂ ਉਸ ਨੇ ਉਸ ਨੂੰ ਵੀ ਕਤਲ ਕਰ ਦਿੱਤਾ।