ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਿਸ ਨੂੰ ਸੂਚਨਾ ਮਿਲੀ ਕਿ ਲੁਧਿਆਣਾ ਰੋਡ ਸਥਿਤ ਕੇਵਲ ਦੇ ਢਾਬੇ ’ਤੇ ਸ਼ਟਰ ਬੰਦ ਕਰਕੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ, ਜਿਸ ’ਤੇ ਪੁਲਿਸ ਵੱਲੋਂ ਤੁਰੰਤ ਉਥੇ ਰੇਡ ਕੀਤੀ ਗਈ ਤਾਂ ਉਨ੍ਹਾਂ ਨੂੰ ਮੌਕੇ ਤੋਂ 4 ਨੌਜਵਾਨ ਅਤੇ ਇਕ ਲੜਕੀ ਨੂੰ ਕਥਿਤ ਤੌਰ ’ਤੇ ਇਤਰਾਜ਼ ਹਾਲਤ ’ਚ ਮਿਲੇ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਥਾਣਾ ਸਿਟੀ ਵਿਕੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧੰਦਾ ਇਥੇ ਕਦੋਂ ਤੋਂ ਚਲਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਮੋਗਾ ਵਿਖੇ ਧਾਰਾ 102 ਅਧੀਨ ਹੋਟਲ ਦੇ ਸੰਚਾਲਕ ਗੁਰਬਿੰਦਰ ਸਿੰਘ ਅਤੇ ਚਾਰੋ ਨੌਜਵਾਨਾਂ ਅਤੇ ਲੜਕੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਡੀਐਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਡੀਐਸਪੀ ਸਿਟੀ ਪਰਮਜੀਤ ਸਿੰਘ ਸੰਧੂ ਦੇ ਟਰਾਂਸਫਰ ਤੋਂ ਬਾਅਦ ਅੱਜ ਹੀ ਆਪਣਾ ਅਹੁਦਾ ਸੰਭਾਲਿਆ ਹੈ ਅਤੇ ਪਹਿਲੇ ਹੀ ਦਿਨ ਉਨ੍ਹਾਂ ਨੇ ਸ਼ਹਿਰ ਵਿਚੋਂ ਉਨ੍ਹਾਂ ਨੇ ਵੱਡੀ ਰੇਡ ਮਾਰ ਕੇ ਦੇਹ ਵਪਾਰ ਦੇ ਇਸ ਚੱਲ ਰਹੇ ਕਥਿਤ ਧੰਦੇ ਦਾ ਪਰਦਾਸ਼ਾਫ ਕੀਤਾ ਹੈ।