ਹਿਮਾਚਲ ਵਿੱਚ ਮੀਂਹ ਕਾਰਨ ਪਿਛਲੇ ਇੱਕ ਹਫ਼ਤੇ ਵਿੱਚ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 10 ਤੋਂ 12 ਫੁੱਟ ਵਧ ਗਿਆ ਹੈ। ਅੱਜ ਪੌਂਗ ਡੈਮ ਦਾ ਪਾਣੀ ਦਾ ਪੱਧਰ 1357.02 ਫੁੱਟ ਮਾਪਿਆ ਗਿਆ। ਹਿਮਾਚਲ ਵਿੱਚ ਲਗਾਤਾਰ ਮੀਂਹ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦਾ ਆਮਦ 35,000 ਕਿਊਸਿਕ ਹੈ।

ਪਾਣੀ ਦੀ ਆਮਦ ਨੂੰ ਵੇਖਦੇ ਹੋਏ BBMB ਨੇ ਪੰਜ ਫਲੱਡ ਗੇਟ ਖੋਲ੍ਹੇ ਹਨ, ਜਿਸ ਕਾਰਨ ਬਿਆਸ ਦਰਿਆ ਵਿੱਚ 16,000 ਕਿਊਸਿਕ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬਰਥਡੇ ਪਾਰਟੀ ਤੋਂ ਪਰਤ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਇਸ ਦੇ ਨਾਲ ਹੀ ਬੀਬੀਐਮਬੀ ਲਗਾਤਾਰ ਬਿਆਸ ਦਰਿਆ ਕੰਢੇ ਪੰਜਾਬ ਤੇ ਹਿਮਾਚਲ ਦੇ ਪਿੰਡਾਂ ਵਿਚ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਚਿਤਾਵਨੀ ਦੇ ਰਿਹਾ ਹੈ ਤਾਂਕਿ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਪਰ ਕੁਝ ਨੌਜਵਾਨ ਬੀਬੀਐੱਮਬੀ ਦੀ ਚਿਤਾਵਨੀ ਨੂੰ ਅਣਦੇਖਾ ਕਰਕੇ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਕੇ ਬਿਆਸ ਦਰਿਆ ਦੇ ਵਿਚੋ-ਵਿਚੋ ਖੜ੍ਹੇ ਹੋ ਕੇ ਸੈਲਫੀ ਲੈ ਰਹੇ ਸਨ ਜੋ ਬਹੁਤ ਖਤਰਨਾਕ ਹੋ ਸਕਦਾ ਸੀ ਕਿਉਂਕਿ ਦਰਿਆ ਵਿਚ ਪਾਣੀ ਦਾ ਲੈਵਲ ਕਦੇ ਵੀ ਵਧ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








