ਰਾਇਲ ਚੈਲੇਂਜਰਸ ਬੇਂਗਲੁਰੂ ਨੇ ਲਗਾਤਾਰ ਦੂਜੇ ਸੀਜ਼ਨ IPL ਦਾ ਖਿਤਾਬ ਆਪਣੇ ਨਾਂ ਕਰ ਲਿਆ। ਅਹਿਮਦਾਬਾਦ ਵਿਚ ਖੇਡੇ ਗਏ ਫਾਈਨਲ ਵਿਚ RCB ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤੀ।

ਚੈਂਪੀਅਨ ਬਣਨ ‘ਤੇ RCB ਨੂੰ ਟਰਾਫੀ ਦੇ ਨਾਲ 20 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਮਿਲੀ ਜਦੋਂ ਕਿ ਰਨਰ-ਅੱਪ ਗੁਜਰਾਤ ਟਾਈਟਨਸ ਨੂੰ 12.5 ਕਰੋੜ ਰੁਪਏ ਮਿਲੇ। ਵਿਅਕਤੀਗਤ ਪੁਰਸਕਾਰਾਂ ਵਿਚ ਰਾਜਸਥਾਨ ਦੇ 15 ਸਾਲ ਦੇ ਬੱਲੇਬਾਜ਼ ਵੈਭਵ ਸੂਰਯਵੰਸ਼ੀ ਦਾ ਦਬਦਬਾ ਰਿਹਾ। ਉਨ੍ਹਾਂ ਨੇ ਸੀਜ਼ਨ ਵਿਚ ਸਭ ਤੋਂ ਵੱਧ 776 ਦੌੜਾਂ ਬਣਾ ਕੇ ਓਰੇਂਜ ਕੈਪ ਦਾ ਟਾਈਟਲ ਆਪਣੇ ਨਾਂ ਕੀਤਾ। ਨਾਲ ਹੀ ਮੋਸਟ ਵੈਲਿਊਏਬਲ ਪਲੇਅਰ, ਇਮਰਜਿੰਗ ਪਲੇਅਰ ਤੇ ਸੁਪਰ ਸਟ੍ਰਾਈਕਲ ਆਫ ਦਿ ਸੀਜ਼ਨ ਸਣੇ ਕੁੱਲ 5 ਐਵਾਰਡ ਜਿੱਤੇ। ਉਨ੍ਹਾਂ ਨੂੰ 40 ਲੱਖ ਰੁਪਏ ਤੇ ਇਕ ਕਾਰ ਵੀ ਮਿਲੀ। ਗੁਜਰਾਤ ਦੇ ਕਗਿਸੋ ਰਬਾਡਾ ਨੇ 29 ਵਿਕਟਾਂ ਲੈ ਕੇ ਪਰਪਲ ਕੈਪ ਆਪਣੇ ਨਾਂ ਕੀਤੀ।

ਇਹ ਵੀ ਪੜ੍ਹੋ : ਰਾਇਲ ਚੈਲੇਂਜਰਸ ਬੇਂਗਲੁਰੂ ਲਗਾਤਾਰ ਦੂਜੀ ਵਾਰ ਬਣੀ IPL ਚੈਂਪੀਅਨ, ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ
RCB ਦੇ ਕਪਤਾਨ ਰਜਤ ਪਾਟੀਦਾਰ ਨੇ ਟਰਾਫੀ ਚੁੱਕਣ ਤੋਂ ਪਹਿਲਾਂ ਉਸ ਨੂੰ ਚੁੰਮ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਦੂਜੇ ਪਾਸੇ ਕੋਹਲੀ ਨੇ ਕਪਤਾਨ ਨੂੰ ਗਲੇ ਲੱਗ ਕੇ ਵਧਾਈ ਦਿੱਤੀ। ਦੂਜੇ ਪਾਸੇ ਵੈਭਵ ਐਵਾਰਡ ਲੈਣ ਪਹੁੰਚੇ ਤਾਂ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










