ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ। ਉੁਨ੍ਹਾਂ ਕਾਂਗਰਸ ‘ਤੇ ਦੋਸ਼ ਲਗਾਇਆ ਕਿ ਉਹ ਆਪਣੀ ਚੁਣਾਵੀ ਹਾਰ ਲਈ ‘ਪੂਰੀ ਦੁਨੀਆ’ ਨੂੰ ਦੋਸ਼ੀ ਠਹਿਰਾਉਂਦੀ ਹੈ ਅਤੇ ਇਹ ਸਭ ਉਸ ਦੀ ਅਕੜ ਦੀ ਵਜ੍ਹਾ ਤੋਂ ਹੈ। ਨਾਲ ਹੀ ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਤਮਿਲਨਾਡੂ ਵਿਚ ਆਪਣੇ ਸਹਿਯੋਗੀ DMK ਨੂੰ ਵੀ ਧੋਖਾ ਦਿੱਤਾ ਹੈ।
ਬੇਂਗਲੁਰੂ ਵਿਚ HL ਏਅਰਪੋਰਟ ਕੋਲ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜਿਥੇ ਇਕ ਪਾਸੇ ਭਾਜਪਾ ਚੁਣਾਵੀ ਜਿੱਤ ਹਾਸਲ ਕਰ ਰਹੀ ਹੈ, ਦੂਜੇ ਪਾਸੇ ਕਾਂਗਰਸ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿਚ 100 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਹੈ। ਹਾਲਾਂਕਿ ਕਾਂਗਰਸ ਤੇ ਉਸ ਦੇ ਸਮਰਥਕਾਂ ਦੀ ਅਕੜ ਇੰਨੀ ਜ਼ਿਆਦਾ ਹੈ ਕਿ ਉਹ ਆਪਣੀ ਹਾਰ ਲਈ ਪੂਰੀ ਦੁਨੀਆ ਨੂੰ ਦੋਸ਼ੀ ਠਹਿਰਾਉਂਦੇ ਹਨ।
PM ਮੋਦੀ ਨੇ ਕਿਹਾ ਕਿ ਕਾਂਗਰਸ ਸੰਵਿਧਾਨ, ਲੋਕਤੰਤਰ, ਸੰਵਿਧਾਨਕ ਸੰਸਥਾਵਾਂ ਤੇ ਅਦਾਲਤਾਂ ਨੂੰ ਦੋਸ਼ੀ ਠਹਿਰਾਉਂਦੇ ਹਨ। ਆਪਣੇ ਸਿਆਸੀ ਕਰੀਅਰ ਵਿਚ ਮੈਂ ਕਿਸੇ ਵੀ ਪਾਰਟੀ ਦਾ ਅਜਿਹਾ ਵਰਤਾਅ ਨਹੀਂ ਦੇਖਿਆ। ਉਹ ਹਾਰ ਵਿਚ ਇੰਨੇ ਡੁੱਬ ਚੁੱਕੇ ਹਨ ਕਿ ਉਨ੍ਹਾਂ ਕੋਲ ਗਲਤ ਭਾਸ਼ਾ ਦੀ ਵਰਤੋਂ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲਈ ਲੋਕਾਂ ਦਾ ਕਲਿਆਣ ਹੀ ਸਭ ਕੁਝ ਹੈ। 25 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ। ਸਾਡਾ ਨਾਅਰਾ ਹੈ ‘ਸਭ ਦਾ ਕਲਿਆਣ’ ਤੇ ਸਾਡਾ ਮਾਡਲ ਹੈ ‘ਸੁਸ਼ਾਸਨ’। ਇਹੀ ਵਜ੍ਹਾ ਹੈ ਕਿ ਲੋਕ ਭਾਜਪਾ ਨੂੰ ਤੂਜੀ ਤੇ ਤੀਜੀ ਵਾਰ ਆਪਣੀ ਸੇਵਾ ਕਰਨ ਦਾ ਮੌਕਾ ਦੇ ਰਹੇ ਹਨ।
ਇਹ ਵੀ ਪੜ੍ਹੋ : ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ , T20 ਕ੍ਰਿਕਟ ‘ਚ ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਬਣੇ ਬੱਲੇਬਾਜ਼
ਉਨ੍ਹਾਂ ਕਿਹਾ ਕਿ ਸੂਬਿਆਂ ਵਿਚ ਕਾੰਗਰਸ ਦੀਆਂ ਸਰਕਾਰਾਂ ਦੂਜੀ ਵਾਰ ਸੱਤਾ ਵਿਚ ਵਾਪਸ ਨਹੀਂ ਆਉਂਦੀਆਂ। ਸੱਤਾ ਵਿਚ ਆਉਣ ਦੇ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਖਿਲਾਫ ਲੋਕਾਂ ਵਿਚ ਨਾਰਾਜ਼ਗੀ ਸ਼ੁਰੂ ਹੋ ਜਾਂਦੀ ਹੈ। ਅਜਿਹਾ ਇਸ ਲਈ ਹੰਦਾ ਹੈ ਕਿਉਂਕਿ ਕਾਂਗਰਸ ਸਿਰਫ ਧੋਖਾ ਦੇਣਾ ਜਾਣਦੀ ਹੈ। ਉਨ੍ਹਾਂ ਦੀਆਂ ਗਾਰੰਟੀਆਂ ਵੀ ਝੂਠੀਆਂ ਹੁੰਦੀਆਂ ਹਨ। ਇਸ ਸਰਕਾਰ ਦਾ ਜ਼ਿਆਦਾਤਰ ਸਮਾਂ ਆਪਣੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਵਿਚ ਹੀ ਬੀਤ ਗਿਆ। ਕੋਈ ਨਹੀਂ ਕਹਿ ਸਕਦਾ ਕਿ ਮੁੱਖ ਮੰਤਰੀ ਕਦੋਂ ਤੱਕ ਸੱਤਾ ਵਿਚ ਬਣੇ ਰਹਿਣਗੇ ਜਾਂ ਕਿਸੇ ਦੂਜੇ ਨੇਤਾ ਨੂੰ ਮੌਕਾ ਮਿਲੇਗਾ ਜਾਂ ਨਹੀਂ। ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










