ਆਖਿਰਕਾਰ ਵੈੱਬ ਸੀਰੀਜੀ ਵਿਵਾਦ ਮਾਮਲੇ ‘ਚ ਯੋਗਰਾਜ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸਾਰੇ ਕਿਰਦਾਰ ਸਕ੍ਰਿਪਟ ਮੁਤਾਬਿਕ ਹੀ ਨਿਭਾਏ, ਸਕ੍ਰਿਪਟ ਵਾਲੇ ਸਾਡੇ ਮੁਤਾਬਿਕ ਬਦਲਾਅ ਨਹੀਂ ਕਰ ਸਕਦੇ। ਮੇਰਾ ਕੰਮ ਹੈ Perform ਕਰਨਾ ਤੇ ਕਰਕੇ ਚਲੇ ਜਾਣਾ, ਅਦਾਕਾਰ ਦੇ ਤੌਰ ‘ਤੇ ਮੇਰਾ ਕੀ ਕਸੂਰ ਹੈ? ਜੇ ਇਦਾਂ ਹੀ ਹੋਣਾ ਫਿਰ ਤਾਂ ਕੰਮ ਕਰਨਾ ਛੱਡ ਹੀ ਦੇਣਾ ਚਾਹੀਦਾ। ਮੈਂ ਔਰਤਾਂ ਦਾ ਸਤਿਕਾਰ ਕਰਦਾ, ਪਰ ਅਦਾਕਾਰੀ ਮੇਰਾ ਕੰਮ ਹੈ, ਮੈਂ ਆਪਣਾ ਕੰਮ ਅੱਗੇ ਵੀ ਕਰਦਾ ਰਹਾਂਗਾ।
ਦੱਸ ਦੇਈਏ ਕਿ ਯੋਗਰਾਜ ਸਿੰਘ ਖਿਲਾਫ ਦੋ ਵਕੀਲਾਂ ਨੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਕਲਿਪ ਦਾ ਹਵਾਲਾ ਦਿੰਦੇ ਹੋਏ FIR ਦਰਜ ਕਰਵਾਈ ਗਈ ਤੇ ਕਿਹਾ ਗਿਆ ਕਿ ਵੀਡੀਓ ਵਿਚ ਔਰਤਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਔਰਤਾਂ ਦੇ ਸਨਮਾਨ ਤੇ ਅਧਿਕਾਰ ਦੀ ਉਲੰਘਣਾ ਹੋਈ ਹੈ।
ਇਹ ਵੀ ਪੜ੍ਹੋ : ਫਗਵਾੜਾ ‘ਚ ਵੱਡੀ ਵਾ/ਰਦਾਤ, ਦਿਨ-ਦਿਹਾੜੇ RTI Activist ਦਾ ਗੋ/ਲੀਆਂ ਮਾ/ਰ ਕੇ ਕੀਤਾ ਕ.ਤਲ
ਜ਼ਿਕਰਯੋਗ ਹੈ ਕਿ 8 ਮਈ 2026 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ ‘ਲੁੱਖੇ’ ਦੇ ਇਕ ਐਪੀਸੋਡ ਤੋਂ ਲਈ ਗਈ ਹੈ। ਇਸ ਵਿਚ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੀ ਗਈ ਹੈ। ਜਿਸ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਢੁਕਵੀਂ ਕਾਰਵਾਈ ਕਰਨ ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮਿਸਨ ਨੂੰ ਭੇਜਣ ਲਈ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










