ਟਵਿੱਟਰ ਦੇ ਨਵੇਂ ਬੌਸ ਐਲੋਨ ਮਸਕ ਨੇ ਕਰਮਚਾਰੀਆਂ ਨੂੰ ਇੱਕ ਨਵੀਂ ਈਮੇਲ ਭੇਜੀ ਹੈ। ਐਲਨ ਮਸਕ ਦੀ ਪਹਿਲੀ ਈਮੇਲ ਵਿੱਚ ਉਨ੍ਹਾਂ ਨੇ ਰਿਮੋਟ ਵਰਕ ਯਾਨੀ ਵਰਕ ਫਰਾਮ ਹੋਮ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲਾ ਸਮਾਂ ਬਹੁਤ ਮੁਸ਼ਕਲ ਹੋਵੇਗਾ। ਮਸਕ ਨੇ ਬੁੱਧਵਾਰ ਦੇਰ ਸ਼ਾਮ ਆਪਣੀ ਈਮੇਲ ਭੇਜੀ। ਤੁਹਾਨੂੰ ਦੱਸ ਦੇਈਏ ਕਿ ਟਵਿਟਰ ਡੀਲ ਪੂਰੀ ਹੋਣ ਤੋਂ ਬਾਅਦ ਐਲਨ ਮਸਕ ਨੇ ਟਵਿੱਟਰ ਦੀ ਕਮਾਨ ਸੰਭਾਲ ਲਈ ਹੈ ਅਤੇ ਕਈ ਵੱਡੇ ਫੈਸਲੇ ਲਏ ਹਨ।
ਰਿਪੋਰਟਾਂ ਮੁਤਾਬਕ ਮਸਕ ਨੇ ਰਿਮੋਟ ਵਰਕਿੰਗ ਯਾਨੀ ਘਰ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੁਣ ਕਿਸੇ ਨੂੰ ਵੀ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ ਕਰਮਚਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਫ਼ਤੇ ਦੌਰਾਨ 40 ਘੰਟੇ ਕੰਮ ਕਰਨ ਅਤੇ ਆਪਣੇ ਆਪ ਨੂੰ ਸਾਬਤ ਕਰਨ।
ਦਰਅਸਲ ਕੋਰੋਨਾ ਕਾਲ ਦੌਰਾਨ, ਦੁਨੀਆ ਭਰ ਦੀਆਂ ਕੰਪਨੀਆਂ ਨੇ ਘਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਗੂਗਲ ਸਣੇ ਕਈ ਕੰਪਨੀਆਂ ਨੇ ਇਸ ਨੂੰ ਸਥਾਈ ਕਰਨ ਲਈ ਕਿਹਾ ਸੀ, ਜਿਸ ਦੀ ਬਹੁਤ ਚਰਚਾ ਵੀ ਹੋਈ ਸੀ। ਪਰ ਬਾਅਦ ਵਿੱਚ ਕਈ ਕੰਪਨੀਆਂ ਨੇ ਆਪਣਾ ਫੈਸਲਾ ਵਾਪਸ ਲੈਣ ਦੀ ਯੋਜਨਾ ਬਣਾਈ ਸੀ।
ਐਲਨ ਮਸਕ ਵੱਲੋਂ ਟਵਿਟਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਟਵਿੱਟਰ ‘ਤੇ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਇਸ ਵਿੱਚ ਸਭ ਤੋਂ ਪਹਿਲਾਂ ਸੀਈਓ ਸਮੇਤ ਕਈ ਉੱਚ-ਅਧਿਕਾਰੀਆਂ ਨੂੰ ਹਟਾਉਣਾ ਹੋਵੇ ਜਾਂ ਬੋਰਡ ਆਫ਼ ਡਾਇਰੈਕਟਰਜ਼ ਦੀ ਟੀਮ ਨੂੰ ਭੰਗ ਕਰਨਾ ਹੋਵੇ। ਇਸ ਤੋਂ ਬਾਅਦ ਕੰਪਨੀ ਕਰੀਬ 50 ਫੀਸਦੀ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਸ਼ੁੱਕਰਵਾਰ ਨੂੰ ਕਈ ਲੋਕਾਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਢੋਂਗੀ ਬਾਬੇ ‘ਤੇ ਰੇਡ, ਪਾਵਨ ਸਰੂਪ ਦੀ ਹਜ਼ੂਰੀ ‘ਚ ਕੱਢਦਾ ਸੀ ਲੋਕਾਂ ਦੇ ਭੂਤ
ਟਵਿੱਟਰ ਵੈਰੀਫਾਈਡ ਯੂਜ਼ਰਸ ਨੂੰ ਬਲੂ ਬੈਜ ਦਾ ਨਿਸ਼ਾਨ ਦਿੰਦਾ ਹੈ। ਇਸ ਦੇ ਲਈ ਟਵਿੱਟਰ ਇੱਕ ਪ੍ਰਕਿਰਿਆ ਨੂੰ ਫਾਲੋ ਕਰਦਾ ਸੀ ਪਰ ਹੁਣ ਐਲਨ ਮਸਕ ਨੇ ਬਲੂ ਬੈਜ ਨੂੰ ਵੀ ਚਾਰਜ ਕਰਨ ਦਾ ਫੈਸਲਾ ਕੀਤਾ ਹੈ। ਬਦਲੇ ‘ਚ ਕੰਪਨੀ ਲਗਭਗ 8 ਡਾਲਰ ਲਵੇਗੀ। ਭਾਰਤ ਵਿੱਚ ਟੈਕਸ ਤੋਂ ਬਾਅਦ ਦਰਾਂ ਕੀ ਹੋਣਗੀਆਂ ਇਸ ਬਾਰੇ ਅੱਗੇ ਜਾਣਕਾਰੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: