ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਇਸੇ ਦੌਰਾਨ ਸੋਨਾ-ਚਾਂਦੀ ਦੇ ਰੇਟ ਵੱਧ ਗਏ ਹਨ। ਭਾਰਤੀ ਵਾਇਦਾ ਬਾਜ਼ਾਰ ‘ਚ ਅੱਜ 29 ਨਵੰਬਰ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੇ ਕੌਮਾਂਤਰੀ ਬਾਜ਼ਾਰ ‘ਚ ਰੇਟ ਡਿੱਗ ਗਏ ਹਨ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਅੱਜ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ ‘ਚ 0.17 ਫੀਸਦੀ ਵਧੀ ਹੈ। ਇਸ ਦੇ ਨਾਲ ਹੀ ਵਾਇਦਾ ਬਾਜ਼ਾਰ ‘ਚ ਅੱਜ ਚਾਂਦੀ ਵੀ 0.63 ਫੀਸਦੀ ਚੜ੍ਹ ਕੇ ਕਾਰੋਬਾਰ ਕਰ ਰਹੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨੇ ਦੀ ਕੀਮਤ 0.77 ਫੀਸਦੀ ਡਿੱਗ ਕੇ ਬੰਦ ਹੋਈ ਸੀ।
ਸੋਮਵਾਰ ਨੂੰ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 52,260 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਹੀ ਸੀ, ਜੋ ਕਿ ਵਾਇਦਾ ਬਾਜ਼ਾਰ ‘ਚ ਸਵੇਰੇ 9:10 ਵਜੇ ਤੱਕ 87 ਰੁਪਏ ਵਧ ਕੇ 52,260 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਅੱਜ ਸੋਨੇ ਦੀ ਕੀਮਤ 52,247 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਸ਼ੁਰੂ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਮਵਾਰ ਨੂੰ ਸੋਨੇ ਦੀ ਕੀਮਤ MCX ‘ਤੇ 403 ਰੁਪਏ ਡਿੱਗ ਕੇ 52,141 ‘ਤੇ ਬੰਦ ਹੋਈ।
ਮਲਟੀ ਕਮੋਡਿਟੀ ਐਕਸਚੇਂਜ ‘ਚ ਅੱਜ ਚਾਂਦੀ ‘ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਚਾਂਦੀ ਦੀ ਕੀਮਤ ਕੱਲ੍ਹ ਦੇ ਬੰਦ ਮੁੱਲ ਤੋਂ 384 ਰੁਪਏ ਵਧ ਕੇ 61,275 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ। ਅੱਜ MCX ‘ਤੇ ਚਾਂਦੀ ਦੀ ਕੀਮਤ 61,200 ਰੁਪਏ ‘ਤੇ ਖੁੱਲ੍ਹੀ। ਇਸ ਦੀ ਕੀਮਤ ਇਕ ਵਾਰ 61,165 ਰੁਪਏ ਤੱਕ ਡਿੱਗ ਗਈ। ਫਿਰ ਸੰਭਲ ਕੇ ਇਹ 61,275 ਰੁਪਏ ਪ੍ਰਤੀ ਕਿਲੋ ਹੋ ਗਿਆ।
ਕੌਮਾਂਤਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਅਜੇ ਵੀ ਦਬਾਅ ਬਣਿਆ ਹੋਇਆ ਹੈ। ਸੋਨੇ ਦੀ ਹਾਜ਼ਰ ਕੀਮਤ ਅੱਜ 0.07 ਫੀਸਦੀ ਡਿੱਗ ਕੇ 1,749.75 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਇਸ ਦੇ ਨਾਲ ਹੀ ਅੱਜ ਕੌਮਾਂਤਰੀ ਬਾਜ਼ਾਰ ‘ਚ ਚਾਂਦੀ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਿਉਂ ਖੋਹੀ ਗਈ ‘ਬੋਲਣ ਦੀ ਆਜ਼ਾਦੀ’? Twitter Files ‘ਚ ਐਲਨ ਮਸਕ ਲੋਕਾਂ ਸਾਹਮਣੇ ਰੱਖਣਗੇ ਸੱਚ
ਚਾਂਦੀ ਅੱਜ 0.20 ਫੀਸਦੀ ਡਿੱਗ ਕੇ 21.23 ਡਾਲਰ ਪ੍ਰਤੀ ਔਂਸ ‘ਤੇ ਰਹੀ। ਪਿਛਲੇ ਇਕ ਮਹੀਨੇ ‘ਚ ਸੋਨੇ ਦੀ ਕੀਮਤ ‘ਚ 7.47 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਕ ਮਹੀਨੇ ‘ਚ ਚਾਂਦੀ ਦੀ ਕੀਮਤ ‘ਚ 11 ਫੀਸਦੀ ਦਾ ਵਾਧਾ ਹੋਇਆ ਹੈ।
ਭਾਰਤੀ ਸਰਾਫਾ ਬਾਜ਼ਾਰ ‘ਚ ਕੱਲ੍ਹ ਯਾਨੀ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਅਤੇ 10 ਗ੍ਰਾਮ ਸੋਨਾ ਸਸਤਾ ਹੋ ਕੇ 52,822 ਰੁਪਏ ਹੋ ਗਿਆ। ਚਾਂਦੀ ਦੀ ਕੀਮਤ ਵੀ 61,855 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਦਿੱਲੀ ਸਰਾਫਾ ਬਾਜ਼ਾਰ ‘ਚ ਸੋਮਵਾਰ ਨੂੰ ਸੋਨਾ 61 ਰੁਪਏ ਡਿੱਗ ਕੇ 52,822 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਸੀ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 52,883 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਸੋਨੇ ਵਾਂਗ ਚਾਂਦੀ ਵੀ 146 ਰੁਪਏ ਦੀ ਗਿਰਾਵਟ ਨਾਲ 61,855 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ।
ਵੀਡੀਓ ਲਈ ਕਲਿੱਕ ਕਰੋ -: