ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਨੂੰ ਬਚਾਉਣ ਵਾਲੇ ਪੁਲਿਸ ਵਾਲਿਆਂ ਨੂੰ ਇਨਾਮ ਮਿਲਿਆ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਤਾਰੀਫ਼ ਕਰਦੇ ਹੋਏ 10-10 ਹਜ਼ਾਰ ਰੁਪਏ ਦਿੱਤੇ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਆਫਤਾਬ ‘ਤੇ ਹਮਲੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਦਰਅਸਲ ਸੋਮਵਾਰ ਨੂੰ 4-5 ਲੋਕਾਂ ਨੇ ਰੋਹਿਣੀ ‘ਚ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੇ ਬਾਹਰ ਆਫਤਾਬ ਨੂੰ ਲਿਜਾ ਰਹੀ ਪੁਲਿਸ ਵੈਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਮਲਾਵਰਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ। ਪੁਲਿਸ ਨੇ ਇਨ੍ਹਾਂ ਹਮਲਾਵਰਾਂ ਤੋਂ ਆਫ਼ਤਾਬ ਨੂੰ ਬਚਾਇਆ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। 4 ਦੀ ਭਾਲ ਜਾਰੀ ਹੈ। ਇਨ੍ਹਾਂ ਹਮਲਾਵਰਾਂ ਦਾ ਕਹਿਣਾ ਸੀ ਕਿ ਇਸ ਨੇ ਸਾਡੀ ਧੀ-ਭੈਣ ਦੇ 35 ਟੋਟੇ ਕੀਤੇ ਹੁਣ ਇਸ ਦੇ 70 ਟੋਟੇ ਕਰਾਂਗੇ।
ਅਫਤਾਬ ਸ਼ਰਧਾ (28) ਕਤਲ ਕੇਸ ਵਿੱਚ ਦੋਸ਼ੀ ਹੈ। ਉਸ ਨੇ 18 ਮਈ ਨੂੰ 27 ਸਾਲਾ ਸ਼ਰਧਾ ਦਾ ਕਤਲ ਕਰ ਦਿੱਤਾ ਸੀ। ਦੋਵੇਂ ਲਿਵ-ਇਨ ‘ਚ ਰਹਿੰਦੇ ਸਨ। ਉਸ ਨੇ ਸ਼ਰਧਾ ਦੇ ਸਰੀਰ ਦੇ 35 ਟੋਟੇ ਕਰ ਦਿੱਤੇ ਸਨ।
ਦਿੱਲੀ ਪੁਲਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸ਼ਰਧਾ ਆਫਤਾਬ ਦੀ ਮਾਰਕੁੱਟ ਤੋਂ ਪਰੇਸ਼ਾਨ ਸੀ। ਉਹ ਉਸ ਨੂੰ ਛੱਡਣਾ ਚਾਹੁੰਦੀ ਸੀ। 3-4 ਮਈ ਨੂੰ ਆਫਤਾਬ ਅਤੇ ਸ਼ਰਧਾ ਨੇ ਵੱਖ ਰਹਿਣ ਦਾ ਫੈਸਲਾ ਕੀਤਾ ਸੀ। ਆਫਤਾਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਸ ਨੂੰ ਲੱਗਾ ਕਿ ਸ਼ਰਧਾ ਕਿਸੇ ਹੋਰ ਨਾਲ ਇਨਵਾਲਵ ਹੋ ਜਾਵੇਗੀ। ਇਸ ਤੋਂ ਬਾਅਦ ਆਫਤਾਬ ਨੇ ਸ਼ਰਧਾ ਨੂੰ ਮਾਰ ਕੇ ਉਸ ਦੇ ਟੋਟੇ ਕਰ ਦਿੱਤੇ।
ਇਹ ਵੀ ਪੜ੍ਹੋ : ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!
ਦੱਸ ਦੇਈਏ ਕਿ ਐੱਫ.ਐੱਸ.ਐੱਲ. ਦੇ ਸਹਾਇਕ ਡਾਇਰੈਕਟਰ ਸੰਜੀਵ ਗੁਪਤਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਚੱਲ ਰਿਹਾ ਆਫਤਾਬ ਦਾ ਪੋਲੀਗ੍ਰਾਫ਼ ਟੈਸਟ ਖ਼ਤਮ ਹੋ ਗਿਆ ਹੈ। ਆਫਤਾਬ ਦਾ ਨਾਰਕੋ ਟੈਸਟ 1 ਦਸੰਬਰ ਨੂੰ ਕੀਤਾ ਜਾਵੇਗਾ। ਸੋਮਵਾਰ ਨੂੰ ਆਫਤਾਬ ‘ਤੇ ਹੋਏ ਹਮਲੇ ਤੋਂ ਬਾਅਦ ਲੈਬ ਦੇ ਬਾਹਰ ਬੀਐਸਐਫ ਤਾਇਨਾਤ ਕਰ ਦਿੱਤੀ ਗਈ ਹੈ। ਹਮਲੇ ਦੇ ਦੋ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਧਨ ਸਿੰਘ ਉਰਫ ਲੀਲੂ ਗੁਰਜਰ, ਆਕਾਸ਼, ਸੋਮੇ ਅਤੇ ਪਿੰਟੂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: