ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਸਬਸਕ੍ਰਿਪਸ਼ਨ ਸੇਵਾ ਟਵਿਟਰ ਬਲੂ ਦੇ ਨਾਲ ਯੂਜ਼ਰਸ ਨੂੰ ਐਕਸਕਲੂਸਿਵ ਫੀਚਰਸ ਤੇ ਬਲੂ ਵੈਰੀਫਿਕੇਸ਼ਨ ਬੈਜ ਮਿਲਦਾ ਹੈ, ਪਰ ਇਸ ਦਾ ਸਬਸਕ੍ਰਿਪਸ਼ਨ Apple iPhone ਯੂਜ਼ਰਸ ਲਈ ਮਹਿੰਗਾ ਹੋ ਸਕਾਦ ਹੈ। ਅਜਿਹੇ ਸੰਕੇਤ ਮਿਲ ਰਹੇ ਹਨ ਕਿ ਐਲਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ਆਈਫੋਨ ਯੂਜ਼ਰਸ ਲਈ ਬਲੂ ਸਬਸਕ੍ਰਿਪਸ਼ਨ ਦੀ ਕੀਮਤ ਜ਼ਿਆਦਾ ਰੱਖਣ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਆਈਫੋਨ ਯੂਜ਼ਰਸ ਨੂੰ ਬਲੂ ਟਿੱਕ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।
ਜੇ ਰਿਪੋਰਟਾਂ ਦੀ ਮੰਨੀਏ ਤਾਂ ਸੋਸ਼ਲ ਮੀਡੀਆ ਕੰਪਨੀ ਆਈਫੋਨ ਯੂਜ਼ਰਸ ਲਈ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ 11 ਡਾਲਰ (ਲਗਭਗ 900 ਰੁਪਏ) ਰੱਖਣ ਦੀ ਯੋਜਨਾ ਬਣਾ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਐਪ ਤੋਂ ਕੀਤੇ ਗਏ ਹਰ ਭੁਗਤਾਨ ‘ਤੇ ਡਿਵੈਲਪਰਸ ਨੂੰ 30 ਫੀਸਦੀ ਦੀ ਐਪ ਸਟੋਰ ਫੀਸ ਦੇਣੀ ਪੈਂਦੀ ਹੈ। ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ ਐਲਨ ਮਸਕ ਵੱਲੋਂ 8 ਡਾਲਰ (ਲਗਭਗ 660 ਰੁਪਏ) ਤੈਅ ਕੀਤੀ ਗਈ ਸੀ, ਪਰ ਫੇਕ ਅਕਾਊਂਟਸ ਨੂੰ ਬਲੂ ਟਿਕ ਮਿਲਣ ਕਰਕੇ ਇਸ ਦਾ ਰੋਲ ਆਊਟ ਕੁਝ ਸਮੇਂ ਤੋਂ ਬਾਅਦ ਹੀ ਰੋਕ ਦਿੱਤਾ ਗਿਆ ਸੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇ ਟਵਿੱਟਰ ਯੂਜ਼ਰਸ ਵੈੱਬ ਪਲੇਟਫਾਰਮ ਦੀ ਮਦਦ ਨਾਲ ਇਸ ਦੀ ਟਵਿੱਟਰ ਬਲੂ ਸਰਵਿਸ ਨੂੰ ਸਬਸਕ੍ਰਾਈਬ ਕਰਦੇ ਹਨ ਤਾਂ ਉਨ੍ਹਾਂ ਨੂੰ 8 ਡਾਲਰ ਦੀ ਬਜਾਏ ਸਿਰਫ 7 ਡਾਲਰ (ਲਗਭਗ 575 ਰੁਪਏ) ਦੇਣੇ ਹੋਣਗੇ। ਐਂਡ੍ਰਾਇਡ ਪਲੇਟਫਾਰਮ ਲਈ ਇਸਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਗੂਗਲ ਵੱਲੋਂ ਇਨ-ਐਪ-ਪਰਚੇਜ਼ ‘ਤੇ ਕਟੌਤੀ ਦੇ ਕਰਕੇ ਇਸ ਦੀ ਕੀਮਤ ਵੀ ਵੈੱਬ ਤੋਂ ਵੱਧ ਹੋ ਸਕਦੀ ਹੈ। ਕੰਪਨੀ ਚਾਹੇਗੀ ਕਿ ਯੂਜ਼ਰਸ ਵੈੱਬਸਾਈਟ ‘ਤੇ ਆ ਕੇ ਸਬਸਕ੍ਰਿਪਸ਼ਨ ਲੈਣ ਅਤੇ ਇਸ ਨੂੰ ਐਪਲ ਜਾਂ ਗੂਗਲ ਨੂੰ ਹਿੱਸਾ ਨਾ ਦੇਣਾ ਪਏ।
ਪਿਛਲੇ ਦਿਨੀਂ ਐਲਨ ਮਸਕ ਅਤੇ ਐਪਲ ਵਿਚਾਲੇ ਟਕਰਾਅ ਦੀ ਸਥਿਤੀ ਵੀ ਬਣੀ ਸੀ ਅਤੇ ਮਸਕ ਨੇ ਦਾਅਵਾ ਕੀਤਾ ਸੀ ਕਿ ਐਪਨ ਫ੍ਰੀ ਸਪੀਚ ਖਿਲਾਫ ਹੈ। ਮਸਕ ਨੇ ਕਿਹਾ ਸੀ ਕਿ ਐਪਲ ਉਨ੍ਹਾਂ ਵੱਲੋਂ ਕੀਤੇ ਗਏ ਬਦਲਾਵਾਂ ਤੋਂ ਬਾਅਦ ਟਵਿੱਟਰ ਐਪ ਨੂੰ ਪਲੇਟਫਾਰਮ ਤੋਂ ਬੈਨ ਕਰ ਸਕਦੀ ਹੈ। ਇਸ ਤੋਂ ਇਲਾਵਾ 30 ਫੀਸਦੀ ਐਪ ਸਟੋਰ ਫੀਸ ਡਿਵੈਲਪਰਸ ਤੋਂ ਲੈਣ ਨੂੰ ਲੈ ਕੇ ਵੀ ਮਸਕ ਨੇ ਐਪਲ ਨੂੰ ਝਾੜ ਪਾਈ ਸੀ। ਐਲਨ ਨੇ ਦਾਅਵਾ ਕੀਾਤ ਸੀ ਕਿ ਟਵਿੱਟਰ ਬਲੂ ਸਬਸਕ੍ਰਿਪਸ਼ਨ ਰੀਲਾਂਚ ਹੋਣ ਦੇ ਕਈ ਕਾਰਨਾਂ ਵਿੱਚੋਂ ਐਪ ਸਟੋਰ ਫੀਸ ਵੀ ਇੱਕ ਹੈ।
ਇਹ ਵੀ ਪੜ੍ਹੋ : ਗੁਜਰਾਤ ‘ਚ ਕਾਂਗਰਸ ਨੂੰ ਦੋਹਰਾ ਝਟਕਾ, ਨਾ ਗੱਦੀ ਮਿਲੀ, ਨਾ ਮਿਲੇਗਾ ਵਿਰੋਧੀ ਧਿਰ ਦਾ ਅਹੁਦਾ!
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਯੂਜ਼ਰਸ ਫਿਲਹਾਲ ਟਵਿੱਟਰ ਬਲੂ ਸਬਸਕ੍ਰਿਪਸ਼ਨ ਸੇਵਾ ਦੁਬਾਰਾ ਲਾਂਚ ਹੋ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਉਹ ਭੁਗਤਾਨ ਕਰਦੇ ਹੋਏ ਬਲੂ ਵੈਰੀਫਿਕੇਸ਼ਨ ਬੈਜ ਜਾਂ ਬਲੂ ਟਿਕ ਖਰੀਦ ਸਕਣ। ਤੁਹਾਨੂੰ ਦੱਸ ਦੇਈਏ, ਇਸ ਤੋਂ ਪਹਿਲਾਂ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਨਾਲ ਬਲੂ ਟਿਕ ਮਿਲਣ ਕਰਕੇ ਫੇਕ ਅਕਾਊਂਟਸ ਅਤੇ ਅਸਲੀ ਅਕਾਊਂਟਸ ਵਿਚਾਲੇ ਫਰਕ ਖਤਮ ਹੋ ਰਿਹਾ ਸੀ। ਕਈ ਫੇਕ ਅਕਾਊਂਟਸ ਨੇ ਲੋਕਪ੍ਰਿਯ ਕੰਪਨੀਆਂ ਦੇ ਨਾਂ ਦੇ ਨਾਲ ਬਲੂ ਟਿਕ ਖਰੀਦ ਕੇ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਕਰਵਾਇਆ ਸੀ। ਫੇਕ ਅਕਾਊਂਟਸ ਨੂੰ ਬਲੂ ਟਿਕ ਮਿਲਣ ਕਰਕੇ ਪ੍ਰੋਗਰਾਮ ਵਿੱਚ ਸੁਧਾਰ ਤੇ ਬਦਲਾਅ ਕਰਨੇ ਪਏ ਹਨ।
ਵੀਡੀਓ ਲਈ ਕਲਿੱਕ ਕਰੋ -: