ਰੋਹਤਕ ਸਥਿਤ ਪੀਜੀਆਈ ਡਾਕਟਰਾਂ ਨੇ 13 ਸਾਲ ਦੀ ਬੱਚੀ ਦੀ ਜਾਨ ਬਚਾ ਕੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਡਾਕਟਰਾਂ ਨੂੰ ਐਵੇਂ ਹੀ ਧਰਤੀ ਦਾ ਭਗਵਾਨ ਨਹੀਂ ਕਿਹਾ ਜਾਂਦਾ। ਪਲਮੋਨਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਵਿਚ ਇਲਾਜ ਕਰਵਾ ਰਹੀ ਬੱਚੀ ਹੁਣ ਪੂਰੀ ਤਰ੍ਹਾਂ ਤੋਂ ਸਿਹਤਮੰਦ ਹੈ ਤੇ ਉਸ ਨੂੰ ਘਰ ਭੇਜ ਦਿੱਤਾ।
ਪੀਜੀਆਈ ਦੇ ਪਲਮੋਨਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਐਸੋਸੀਏਸਨ ਪ੍ਰੋਫੈਸਰ ਡਾ. ਪਵਨ ਨੇ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ 13 ਸਾਲਾ ਲੜਕੀ ਨੇ ਗਲਤੀ ਨਾਲ ਪਿਨ ਨਿਗਲ ਲਈ ਸੀ। ਜੋ ਸਾਹ ਦੇ ਰਸਤਿਓਂ ਫੇਫੜਿਆਂ ਵਿਚ ਚਲੀ ਗਈ ਸੀ। ਪਿਨ ਦੇ ਫੇਫੜੇ ਵਿਚ ਬਿਲਕੁਲ ਹੇਠਲੇ ਹਿੱਸੇ ਵਿਚ ਜਾਣ ਕਾਰਨ ਲੜਕੀ ਨੂੰ ਖਾਸੀ ਸ਼ੁਰੂ ਹੋ ਗਈ।
ਹੌਲੀ-ਹੌਲੀ ਖਾਸੀ ਵਧੀ ਤੇ ਉਸ ਨੂੰ ਬੁਖਾਰ ਦੇ ਨਾਲ-ਨਾਲ ਸਾਹ ਲੈਣ ਵਿਚ ਵੀ ਮੁਸ਼ਕਲ ਆਈ। ਜਿਸ ਦੇ ਬਾਅਦ ਪਿਛਲੇ ਹਫਤੇ ਪੀਜੀਆਈ ਵਿਚ ਦਿਖਾਉਣ ਲਈ ਪਹੁੰਚੀ। ਡਾਕਟਰਾਂ ਨੇ ਆਪਣੀ ਸ਼ੁਰੂਆਤੀ ਜਾਂਚ ਵਿਚ ਦੇਖਿਆ ਕਿ ਲੜਕੀ ਦੀ ਆਕਸੀਜਨ ਲੈਵਲ ਬਹੁਤ ਘੱਟ ਹੋ ਰਹੀ ਸੀ ਤੇ ਲਗਾਤਾਰ ਖਾਸੀ ਆ ਰਹੀ ਸੈ।
ਲੜਕੀ ਦਾ ਸਿਟੀ ਸਕੈਨ ਕਰਵਾਇਆ ਗਿਆ ਜਿਸ ਨੂੰ ਦੇਖਕੇ ਸਾਰੇ ਹੈਰਾਨ ਰਹਿ ਗਏ ਕਿ ਲੜਕੀ ਦੇ ਖੱਬੇ ਫੇਫੜੇ ਦੇ ਬਿਲਕੁਲ ਹੇਠਾਂ ਵਾਲੇ ਹਿੱਸੇ ਵਿਚ ਇਕ ਆਲ ਪਿਨ ਫਸੀ ਹੋਈ ਸੀ ਜਿਸ ‘ਤੇ ਮਾਸ ਦੀ ਪਰਤ ਵੀ ਜੰਮ ਗਈ ਸੀ। ਲੜਕੀ ਦੀ ਜਾਨ ਬਚਾਉਣ ਲਈ ਡਾ. ਸੁਰੇਸ਼ ਸਿੰਗਲ ਦੀ ਟੀਮ ਤੇ ENT ਵਿਭਾਗ ਦੇ ਡਾਕਟਰਾਂ ਨਾਲ ਮਿਲ ਕੇ ਸਾਂਝੀ ਟੀਮ ਤਿਆਰ ਕੀਤੀ ਤੇ ਆਪ੍ਰੇਸ਼ਨ ਸ਼ੁਰੂ ਹੋਇਆ। ਆਪ੍ਰੇਸ਼ਨ ਦੀ ਸ਼ੁਰੂਆਤ ਵਿਚ ਕਾਫੀ ਮੁਸ਼ਕਲ ਆਈ ਕਿਉਂਕਿ ਜਿਵੇਂ ਹੀ ਬ੍ਰੋਂਕੋਸਕਾਪੀ ਰਾਹੀਂ ਪਿਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਉਸੇ ਸਮੇਂ ਲੜਕੀ ਦਾ ਆਕਸੀਜਨ ਲੈਵਲ ਅਚਾਨਕ ਤੇਜ਼ੀ ਨਾਲ ਹੇਠਾਂ ਚਲਾ ਜਾਂਦਾ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ‘ਲਾਸਟ ਰਾਈਡ’ ਵਾਲੀ ਥਾਰ ਵੇਖ ਭਾਵੁਕ ਹੋਏ ਪਿਤਾ, ਬੋਲੇ- ‘ਏਸ ‘ਚ ਮੇਰਾ ਸ਼ੇਰ ਪੁੱਤ ਮਾਰ ‘ਤਾ’
ਲੜਕੀ ਨੂੰ ਬਚਾਉਣ ਲਈ ਡਾਕਟਰਾਂ ਸਾਹਮਣੇ ਹੁਣ ਆਪ੍ਰੇਸ਼ਨ ਹੀ ਆਖਰੀ ਰਸਤਾ ਬਚਿਆ ਸੀ ਜਿਸ ਕਾਰਨ ਲੜਕੀ ਨੂੰ ਵੈਂਟੀਲੇਟਰ ‘ਤੇ ਲੈ ਕੇ ਤੇ ਪੂਰੀ ਤਰ੍ਹਾਂ ਤੋਂ ਬੇਹੋਸ਼ ਕਰਕੇ ਬ੍ਰੋਂਕੋਸਕੋਪੀ ਆਪ੍ਰੇਸ਼ਨ ਸ਼ੁਰੂ ਕੀਤਾ। ਲਗਭਗ 3 ਘੰਟੇ ਤੱਕ ਚੱਲੇ ਇਸ ਆਪ੍ਰੇਸ਼ਨ ਦੇ ਬਾਅਦ ਲੜਕੀ ਨੂੰ ਵੈਂਟੀਲੇਟਰ ‘ਤੇ ਡਾਕਟਰਾਂ ਦੀ ਨਿਗਰਾਨੀ ਵਿਚ 2 ਦਿਨਾਂ ਤੱਕ ਰੱਖਿਆ ਗਿਆ। ਹੁਣ ਲੜਕੀ ਪੂਰੀ ਤਰ੍ਹਾਂ ਸਿਹਤਮੰਦ ਹੈ ਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: